ਪੰਜਾਬ ਦੀ ਇੱਕ ਜੇਲ੍ਹ ‘ਚ ਬੇਸੁਧ ਹੋਇਆ ਹਵਾਲਾਤੀ
ਲੁਧਿਆਣਾ, 25 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਵੀਰਵਾਰ ਰਾਤ 10 ਵਜੇ ਬੰਦ ਇੱਕ ਹਵਾਲਾਤੀ ਨੂੰ ਬੇਸੁਧੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਵਾਲਾਤੀ ਦੀ ਪਛਾਣ ਮਨਜਿੰਦਰ ਸਿੰਘ (37) ਵਜੋਂ ਹੋਈ ਹੈ। ਮਨਜਿੰਦਰ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਤੁਰੰਤ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਮਨਜਿੰਦਰ ਦੀ ਤਬੀਅਤ ਸ਼ੱਕੀ ਹਾਲਾਤਾਂ ਵਿੱਚ ਵਿਗੜ ਗਈ ਹੈ।
ਰਿਪੋਰਟਾਂ ਅਨੁਸਾਰ ਜਨਵਰੀ ਮਹੀਨੇ ਵਿੱਚ ਪਿੰਡ ਕਮਾਲਪੁਰ ਵਿੱਚ ਨਿਹੰਗਾਂ ਦੇ ਭੇਸ ਵਿੱਚ ਕੁਝ ਲੋਕਾਂ ਨੇ ਇੱਕ ਆਲਟੋ ਕਾਰ ਲੁੱਟ ਲਈ ਸੀ। ਇਸ ਮਾਮਲੇ ਵਿੱਚ ਥਾਣਾ ਸਦਰ ਦੇ ਇੰਸਪੈਕਟਰ ਹਰਸ਼ਵੀਰ ਸਿੰਘ, ਪੁਲੀਸ ਚੌਕੀ ਦੇ ਇੰਚਾਰਜ ਤਰਸੇਮ ਸਿੰਘ ਅਤੇ ਛਾਪਾ ਮਾਰਨ ਗਏ ਦੋ ਹੋਰ ਪੁਲੀਸ ਮੁਲਾਜ਼ਮਾਂ ’ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸੇ ਕੇਸ ਵਿੱਚ ਮਨਜਿੰਦਰ ਸਿੰਘ ਜੇਲ੍ਹ ਵਿੱਚ ਬੰਦ ਹੈ।
Published on: ਅਪ੍ਰੈਲ 25, 2025 7:29 ਪੂਃ ਦੁਃ