ਚੰਡੀਗੜ੍ਹ, 26 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਬੰਧ ਚਲਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਈਈਡੀਬੀ ਦੀ ਬੋਰਡ ਮੀਟਿੰਗ ਵਿੱਚ ਵੱਡਾ ਫੈਸਲਾ ਕੀਤਾ ਗਿਆ ਹੈ। ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਂਕੇ (ਬਠਿੰਡਾ) ਦਾ ਪ੍ਰਬੰਧ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਿੱਖਿਆ ਵਿਕਾਸ ਬੋਰਡ ਵੱਲੋਂ ਨਿੱਜੀ ਭਾਈਵਾਲ ਸਕੀਮ ਤਹਿਤ ਆਦਰਸ਼ ਸਕੂਲ ਚਾਉਂਕੇ ਸ਼੍ਰੀ ਰਾਧੇ ਕ੍ਰਿਸ਼ਨਾ ਸੇਵਾ ਸੰਮਤੀ ਮਾਨਸਾ ਵੱਲੋਂ ਚਲਾਇਆ ਜਾ ਰਿਹਾ ਸੀ। ਹੁਣ ਸਰਕਾਰ ਨੇ ਇਸ ਦਾ ਪ੍ਰਬੰਧ ਹਲਕੇ ਦੇ ਸਬ ਡਿਵੀਜਨਲ ਮੈਜਿਸਟ੍ਰੇਟ ਨੂੰ ਦਿੱਤਾ ਹੈ।

Published on: ਅਪ੍ਰੈਲ 26, 2025 12:26 ਬਾਃ ਦੁਃ