ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹਿਲਗਾਮ ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਹ ਸਮਾਗਮ ਸੋਪੂ(SOPU) ਦੇ ਪ੍ਰਧਾਨ ਗੁਰਿੰਦਰ ਸੋਹੀ ਅਤੇ ਉਹਨੇ ਦੇ ਸਾਥੀਆਂ ਵੱਲੋਂ ਕਰਵਾਇਆ ਗਿਆ।
ਪਟਿਆਲਾ, 28 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹਿਲਗਾਮ ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਹ ਸਮਾਗਮ ਸੋਪੂ(SOPU) ਦੇ ਪ੍ਰਧਾਨ ਗੁਰਿੰਦਰ ਸੋਹੀ ਅਤੇ ਉਹਨੇ ਦੇ ਸਾਥੀਆਂ ਵੱਲੋਂ ਕਰਵਾਇਆ ਗਿਆ।ਇਸ ਮੌਕੇ ਕੈਂਡਲ ਮਾਰਚ ਕੱਢ ਕੇ ਸਰਧਾਜਲੀ ਦਿੱਤੀ ਗਈ। ਵਿਦਿਆਰਥੀਆਂ ਨੇ ਮੋਮਬੱਤੀਆਂ ਅਤੇ ਪੋਸਟਰ ਲੈ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਦੇ ਸਮਰਥਨ ਵਿੱਚ ਨਾਅਰੇ ਲਗਾਏ।

ਪ੍ਰਧਾਨ ਗੁਰਿੰਦਰ ਸੋਹੀ ਅਤੇ ਉਹਨੇ ਦੇ ਸਾਥੀਆਂ ਵੱਲੋਂ ਪਹਿਲਗਾਮ ਹਮਲੇ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ।




