ਨਵੀਂ ਦਿੱਲੀ, 30 ਅਪ੍ਰੈਲ, ਦੇਸ਼ ਕਲਿਕ ਬਿਊਰੋ :
CISCE ਨੇ ਸੈਸ਼ਨ 2024-25 ਲਈ ਕਲਾਸ 10ਵੀਂ ਅਤੇ ਕਲਾਸ 12ਵੀਂ ਦੇ ਨਤੀਜੇ ਅੱਜ ਜਾਰੀ ਕਰ ਦਿੱਤੇ ਹਨ।
ਵਿਦਿਆਰਥੀ ਆਪਣਾ ਨਤੀਜਾ CISCE ਦੀ ਅਧਿਕਾਰਤ ਵੈੱਬਸਾਈਟ cisce.org ਜਾਂ results.cisce.org ‘ਤੇ ਵੇਖ ਸਕਦੇ ਹਨ।
UID ਤੇ ਇੰਡੈਕਸ ਨੰਬਰ ਭਰੋ, ਕੈਪਚਾ ਕੋਡ ਦਿਓ, ਤੇ ਆਪਣੀ ਮਾਰਕਸ਼ੀਟ ਡਾਊਨਲੋਡ ਕਰੋ। ਇਹ ਕੰਮ ਡਿਜੀਲੌਕਰ ‘ਤੇ ਵੀ ਕੀਤਾ ਜਾ ਸਕਦਾ ਹੈ।
ਜੇਕਰ ਕਿਸੇ ਵਿਦਿਆਰਥੀ ਨੂੰ ਲੱਗੇ ਕਿ ਅੰਕ ਉਮੀਦ ਤੋਂ ਘੱਟ ਆਏ ਹਨ, ਤਾਂ ਘਬਰਾਉਣ ਦੀ ਕੋਈ ਲੋੜ ਨਹੀਂ। CISCE ਨੇ ਮੁੜ ਜਾਂਚ ਦੀ ਸਹੂਲਤ ਵੀ ਦਿੱਤੀ ਹੈ। ਆਪਣੇ ਉੱਤਰ ਪੱਤਰ ਦੀ ਰੀਚੈੱਕਿੰਗ ਲਈ ਅਰਜ਼ੀ ਦੇ ਕੇ ਨਤੀਜੇ ’ਚ ਬਦਲਾਅ ਕਰਵਾਇਆ ਜਾ ਸਕਦਾ ਹੈ।222
