ਕੁਲਵਿੰਦਰ ਬਿੱਲੇ ਨੇ ਰਾਜਵੀਰ ਜਵੰਦੇ ਲਈ ਲਿਖੀ ਭਾਵੁਕ ਪੋਸਟ, ਕਿਹਾ, “ਤੇਰੀ ਬੇਟੀ ਕਹਿ ਰਹੀ ਸੀ ਪਾਪਾ ਹੁਣ ਤਾਂ ਉਠ ਜਾਓ ਲਾਸਟ ਮੌਕਾ ਏ”

ਪੰਜਾਬ ਮਨੋਰੰਜਨ

ਚੰਡੀਗੜ੍ਹ, 10 ਅਕਤੂਬਰ: ਦੇਸ਼ ਕਲਿੱਕ ਬਿਓਰੋ :

ਰਾਜਵੀਰ ਜਵੰਦਾ ਦੇ ਇਸ ਜਹਾਨ ਤੋਂ ਤੁਰ ਜਾਣ ਤੋਂ ਬਾਅਦ ਕੁਲਵਿੰਦਰ ਬਿੱਲਾ ਨੇ ਇੱਕ ਭਾਵੁਕ ਪੋਸਟ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਜਿਸ ਉਸ ਨੇ ਕਿਹਾ ਕਿ, “ਰਾਜਵੀਰ ਕਿੱਥੋਂ ਲੱਭੀਏ ਤੈਨੂੰ ?”

ਸਾਨੂੰ ਮਾਫ਼ ਕਰੀ ਯਾਰਾ ਤੈਨੂੰ ਬਚਾਉਣ ਲਈ ਦਿਨ ਰਾਤ ਇੱਕ ਕੀਤੀ ਪਰ ਸਾਡੇ ਪੱਲੇ ਕੁੱਜ ਵੀ ਨੀ ਪਿਆ , ਰੱਬ ਨਾਲ ਮੈਨੂੰ ਤਾਂ ਪੂਰਾ ਗਿਲਾ ਏ ਰੱਬਾ ਤੈਨੂੰ ਜਮਾ ਤਰਸ ਨੀ ਆਇਆ ਉਹਦੇ ਨਿੱਕੇ ਨਿੱਕੇ ਜਵਾਕ, ਉਹਦੀ ਮਾਂ, ਘਰਵਾਲੀ, ਭੈਣ ਕਿਸੇ ਤੇ ਤਾਂ ਤਰਸ ਕਰ ਲੈਂਦਾ,ਸਬ ਦਾ ਦਿਲ ਤੋੜਤਾ ਪੂਰੀ ਦੁਨੀਆ ਚ ਜਿੰਨੀਆਂ ਅਰਦਾਸਾਂ ਤੇਰੇ ਲਈ ਹੋਈਆਂ ਮੈਂ ਆਪਣੀ ਸੁਰਤ ਚ ਨਾ ਸੁਣੀਆਂ ਨਾ ਦੇਖੀਆਂ ,ਲਗਦੈ ਰੱਬ ਨੂੰ ਜਵੰਧਿਆ ਤੂੰ ਜਿਆਦਾ ਪਿਆਰਾ ਸੀ ਤਾਹੀ ਉਹ ਤੈਨੂੰ ਲੈ ਗਏ ਸਾਡੇ ਕੋਲੋ,

ਯੂਨੀਵਰਸੀਟੀ ਕੱਠੇ ਪੜੇ,ਕੱਠਿਆਂ ਨੇ ਸਟੇਜਾਂ ਤੇ ਗੌਣਾ, ਗਰਾਊਂਡ ਜਾਣਾ , ਹੋਲੀ ਹੋਲੀ ਵਾਹਿਗੁਰੂ ਨੇ ਮਿਹਨਤ ਨੂੰ ਫਲ ਲਾਇਆ ਲੋਕਾਂ ਦੇ ਗਾਇਕ ਬਣਾਇਆ ,ਲੋਕ ਗੀਤ ਵਰਗੇ ਮੇਰੇ ਯਾਰਾ ਲੋਕ ਗੱਲਾਂ ਕਰਦੇ ਰਹਿੰਦੇ ਸੀ ਜਵੰਧੇ ਵਰਗਾ ਅਖਾੜਾ ਕੋਈ ਹੀ ਲਾ ਸਕਦਾ ,ਜਿੰਨਾ ਤੇਰੇ ਚਾਦਰਾ ਕੁੜਤਾ ਲਾਇਆ ਜੱਚਦਾ ਸੀ ਸਾਇਦ ਹੀ ਕਿਸੇ ਹੋਰ ਕਲਾਕਾਰ ਦੇ ਏਨਾ ਜੱਚਦਾ ਹੋਵੇ ,ਤੈਨੂੰ ਦੱਸਣਾ ਚਾਉਣੇ ਤੇਰੇ ਜਾਣ ਪਿਛੋਂ ਦੁਨੀਆਂ ਦੀ ਕਿਹੜੀ ਅੱਖ ਏ ਜਿਹੜੀ ਨਾ ਰੋਈ ਹੋਵੇ ਤੈਨੂੰ ਦੁਨੀਆ ਬਹੁਤ ਪਿਆਰ ਕਰਦੀ ਏ ,

ਜਦ ਤੈਨੂੰ ਕੱਲ੍ਹ ਮੋਢਾ ਦਿੱਤਾ ਤੇਰੇ ਅੰਤਿਮ ਸੰਸਕਾਰ ਟਾਈਮ ਰੱਬ ਜਾਣਦਾ ਕੀ ਬੀਤੀ ਤੇਰੀ ਬੇਟੀ ਉਹ ਟਾਈਮ ਕਹਿ ਰਹੀ ਸੀ ਪਾਪਾ ਹੁਣ ਤਾਂ ਉੱਠ ਜਾਓ ਲਾਸਟ ਮੌਕਾ ਏ, ਇਹ ਗੱਲਾਂ ਜਾਨ ਕੱਢਦੀਆਂ ਸੀ

ਤੂੰ ਫ਼ਿਕਰ ਨਾ ਕਰੀ ਅਸੀਂ ਪਰਿਵਾਰ ਨਾਲ ਦਿਨ ਰਾਤ ਖੜੇ ਰਹਾਂਗੇ ਘਰ ਦੇ ਇਕ ਵੀਰ ਬਣ ਕੇ, ਬੀਬੀ ਦੇ ਪੁੱਤ ਬਣ, ਜਵਾਕਾਂ ਦੇ ਮਾਮੇ ਬਣਾਕੇ ਪੂਰਾ ਸਾਥ ਨਿਭਾਵਾਂਗੇ ਅਲਵਿਦਾ ਯਾਰਾ ਤੇਰੀ ਬਹੁਤ ਯਾਦ ਆਓ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।