ਚੰਡੀਗੜ੍ਹ: 18 ਮਈ, ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਨੇ 2 ਪੁਲਿਸ ਅਧਿਕਾਰੀਆਂ ਦੇ ਮੁਅੰਤਲੀ ਹੁਕਮ ਰੱਦ ਕਰਦਿਆਂ ਉਨ੍ਹਾਂ ਨੂੰ ਤੁਰੰਤ ਡਿਊਟੀ ‘ਤੇ ਹਾਜ਼ਰ ਹੋਣ ਲਈ ਕਿਹਾ ਹੈ। PPS ਅਧਿਕਾਰੀ ਸਵਰਨਦੀਪ ਸਿੰਘ ,ਜਿਨ੍ਹਾਂ ਨੂੰ 25 ਅਪ੍ਰੈਲ 2025 ਨੂੰ ਮੁਅੱਤਲ ਕੀਤਾ ਗਿਆ ਸੀ, ਨੂੰ ਹੁਣ AIG ਫਲਾਈਂਗ ਸੁਕੈਅਡ ਵਿਜੀਲੈਂਸ ਬਿਓਰੋ ਪੰਜਾਬ ਐਸ ਏ ਐਸ ਨਗਰ ਲਾਇਆ ਗਿਆ ਹੈ ਅਤੇ PPS ਅਧਿਕਾਰੀ ਹਰਪ੍ਰੀਤ ਸਿੰਘ ਮੰਡੇਰ ਨੂੰ ਐਸ ਐਸ ਪੀ ਵਿਜੀਲੈਂਸ ਬਿਓਰੋ ਜਲੰਧਰ ਲਾਇਆ ਗਿਆ ਹੈ। ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਇਨ੍ਹਾਂ ਅਧਿਕਾਰੀਆਂ ਦੀ ਮੁਅੱਤਲੀ ਦਾ ਸਮਾਂ ਡਿਊਟੀ ਪੀਰੀਅਡ ਸਮਝਿਆ ਜਾਵੇਗਾ।

