ਬੀਤੇ ਦੇਰ ਰਾਤ ਨੂੰ ਭੂਚਾਲ ਦੇ ਝਟਕੇ ਲੱਗਣ ਨਾਲ ਇਕ ਵਾਰ ਧਰਤੀ ਹਿੱਲੀ ਹੈ। ਬੀਤੇ ਰਾਤ ਕਰੀਬ 1 ਵਜ ਕੇ 27 ਮਿੰਟ ਉਤੇ ਭੂਚਾਲ ਦੇ ਝਟਕੇ ਲੱਗੇ ਹਨ।
ਨਵੀਂ ਦਿੱਲੀ, 8 ਜੂਨ, ਦੇਸ਼ ਕਲਿੱਕ ਬਿਓਰੋ :
ਬੀਤੇ ਦੇਰ ਰਾਤ ਨੂੰ ਭੂਚਾਲ ਦੇ ਝਟਕੇ ਲੱਗਣ ਨਾਲ ਇਕ ਵਾਰ ਧਰਤੀ ਹਿੱਲੀ ਹੈ। ਬੀਤੇ ਰਾਤ ਕਰੀਬ 1 ਵਜ ਕੇ 27 ਮਿੰਟ ਉਤੇ ਭੂਚਾਲ ਦੇ ਝਟਕੇ ਲੱਗੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਭੂਚਾਲ ਆਇਆ। ਇਸ ਭੂਚਾਲ ਦੀ ਤੀਵਰਤਾ ਰਿਕਟਰ ਸਕੇਲ ਉਤੇ 2.3 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੌਜੀ (NCS) ਮੁਤਾਬਕ ਦਿੱਲੀ ਵਿੱਚ ਰਾਤ ਨੂੰ ਭੂਚਾਲ ਦੇ ਝਟਕੇ ਆਏ। ਭੂਚਾਲ ਦਾ ਕੇਂਦਰ ਦੱਖਣੀ ਪੂਰਵੀ ਦਿੱਲੀ ਰਿਹਾ ਹੈ। ਭੂਚਾਲ ਦੀ ਗਹਿਰਾਈ ਜ਼ਮੀਨ ਤੋਂ ਕੇਵਲ 5 ਕਿਲੋਮੀਟਰ ਹੇਠਾਂ ਰਹੀ। ਦਿੱਲੀ ਵਿੱਚ ਸ਼ਨੀਵਾਰ ਨੂੰ ਆਏ ਭੂਚਾਲ ਦੀ ਤੀਵਰਤਾ ਕਾਫੀ ਘੱਟ ਰਹੀ।