ਅੰਮ੍ਰਿਤਸਰ, 13 ਜੂਨ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਪਾਲ ਸਿੰਘ ਮਹਿਰੂ ਨੇ ਅੰਮ੍ਰਿਤਸਰ ਦੀ ਸ਼ੋਸ਼ਲ ਮੀਡੀਅ ਪ੍ਰਭਾਵਕ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਹੈ। ਇਹ ਧਮਕੀ ਬਠਿੰਡਾ ਦੀ ਸ਼ੋਸ਼ਲ ਮੀਡੀਆ ਪ੍ਰਭਾਵਕ ਕਮਲ ਕੌਰ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਇੱਕ ਦਿਨ ਬਾਅਦ ਆਈ ਹੈ। ਮਹਿਰੂ ਨੇ ਇੱਕ ਵੀਡੀਓ ਜਾਰੀ ਕਰਕੇ ਦੀਪਿਕਾ ਨੂੰ ਚੇਤਾਵਨੀ ਦਿੱਤੀ। ਉਸਨੇ ਕਿਹਾ ਕਿ ਜੇਕਰ ਉਹ ਅਸ਼ਲੀਲ ਵੀਡੀਓ ਸ਼ੇਅਰ ਕਰਨਾ ਬੰਦ ਨਹੀਂ ਕਰਦੀ ਤਾਂ ਉਸਨੂੰ ਨਤੀਜੇ ਭੁਗਤਣੇ ਪੈਣਗੇ।
ਉਸਨੇ ਇਸ਼ਾਰਾ ਕੀਤਾ ਕਿ ਪਾਰਕਿੰਗ ਸਿਰਫ ਬਠਿੰਡਾ ਵਿੱਚ ਹੀ ਨਹੀਂ ਹੈ ਅਤੇ ਇਹ ਜ਼ਰੂਰੀ ਨਹੀਂ ਹੈ ਕਿ ਲਾਸ਼ ਮਿਲੇ। ਦੋ ਮਹੀਨੇ ਪਹਿਲਾਂ ਮਹਿਰੂ ਬਟਾਲਾ ਰੋਡ ਦੀ ਰਹਿਣ ਵਾਲੀ ਦੀਪਿਕਾ ਨੂੰ ਮਿਲਿਆ ਸੀ। ਉਸਨੇ ਦੀਪਿਕਾ ਦੇ ਇੱਕ ਵੀਡੀਓ ‘ਤੇ ਇਤਰਾਜ਼ ਜਤਾਇਆ ਸੀ। ਮਹਿਰੂ ਨੇ ਕਿਹਾ ਸੀ ਕਿ ਅਜਿਹੀ ਸਮੱਗਰੀ ਪੰਜਾਬ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਦੀਪਿਕਾ ਨੇ ਫਿਰ ਮੁਆਫੀ ਮੰਗੀ ਸੀ ਅਤੇ ਭਵਿੱਖ ਵਿੱਚ ਅਜਿਹੀ ਸਮੱਗਰੀ ਪੋਸਟ ਨਾ ਕਰਨ ਦਾ ਵਾਅਦਾ ਕੀਤਾ ਸੀ।
ਇੱਕ ਦਿਨ ਪਹਿਲਾਂ ਬਠਿੰਡਾ ਵਿੱਚ ਸ਼ੋਸ਼ਲ ਮੀਡੀਅਾ ਪ੍ਰਭਾਵਕ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੀ ਲਾਸ਼ ਇੱਕ ਹਸਪਤਾਲ ਦੀ ਪਾਰਕਿੰਗ ਵਿੱਚ ਮਿਲੀ ਸੀ। ਮਹਿਰੂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ ਨੇ ਮਹਿਰੂ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਹਿਰੂ ਅਜੇ ਫਰਾਰ ਹੈ।
ਅੰਮ੍ਰਿਤਪਾਲ ਸਿੰਘ ਤੋਂ ਧਮਕੀਆਂ ਮਿਲਣ ਤੋਂ ਬਾਅਦ, ਦੀਪਿਕਾ ਨੇ ਅੱਜ ਕਿਹਾ ਕਿ ਉਸਨੇ ਸਮੱਗਰੀ ਲਈ ਪਹਿਲਾਂ ਹੀ ਮੁਆਫੀ ਮੰਗ ਲਈ ਹੈ ਅਤੇ ਸਾਰਾ ਮਾਮਲਾ ਖਤਮ ਹੋ ਗਿਆ ਹੈ। ਹੁਣ ਉਸਨੂੰ ਨਹੀਂ ਪਤਾ ਕਿ ਧਮਕੀਆਂ ਕਿਉਂ ਦਿੱਤੀਆਂ ਜਾ ਰਹੀਆਂ ਹਨ। ਦੀਪਿਕਾ ਲੂਥਰਾ ਨੇ ਮੀਡੀਆ ਨੂੰ ਦੱਸਿਆ ਕਿ ਉਸਨੂੰ ਦੋ ਮਹੀਨੇ ਪਹਿਲਾਂ ੳੁਸ ਨੂੰ ਧੋਖੇ ਨਾਲ ਮੋਗਾ ਬੁਲਾਇਆ ਗਿਆ ਸੀ ਅਤੇ ਫਿਰ ਮੁਆਫ਼ੀ ਮੰਗਵਾੲੀ ਗਈ ਸੀ।
ਉਸਨੇ ਆਪਣੇ ਖਾਤੇ ਤੋਂ ਉਹ ਸਾਰੀ ਸਮੱਗਰੀ ਡਿਲੀਟ ਕਰ ਦਿੱਤੀ ਜਿਸ ‘ਤੇ ਇਤਰਾਜ਼ ਕੀਤਾ ਗਿਆ ਸੀ। ਹੁਣ ਉਹ ਸੁਰੱਖਿਆ ਦੀ ਮੰਗ ਕਰਦੀ ਹੈ ਕਿਉਂਕਿ ਉਸਦੇ ਨਾਲ, ਉਸਦਾ ਪੂਰਾ ਪਰਿਵਾਰ ਵੀ ਡਰਿਆ ਹੋਇਆ ਹੈ। ਪਰਿਵਾਰ ਦੇ ਮੈਂਬਰ ਸ਼ਹਿਰ ਛੱਡਣ ਬਾਰੇ ਗੱਲ ਕਰ ਰਹੇ ਹਨ ਪਰ ਉਹ ਨਹੀਂ ਜਾਣਾ ਚਾਹੁੰਦੀ। ਉਹ ਇੱਥੇ ਹੀ ਰਹਿਣਾ ਚਾਹੁੰਦੀ ਹੈ ਪਰ ਸੁਰੱਖਿਅਤ ਰਹਿਣਾ ਚਾਹੁੰਦੀ ਹੈ।

ਸ਼ੋਸ਼ਲ ਮੀਡੀਆ ਪ੍ਰਭਾਵਕ ਕਮਲ ਕੌਰ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੂ ਨੇ ਦੀਪਿਕਾ ਲੂਥਰਾ ਨੂੰ ਵੀ ਦਿੱਤੀ ਧਮਕੀ
Published on: June 13, 2025 6:17 pm