Air India Plane Crash : ਮਰਨ ਵਾਲਿਆਂ ਦੀ ਗਿਣਤੀ 275 ਹੋਈ, ਪਾਇਲਟ ਦਾ ਆਖਰੀ ਸੁਨੇਹਾ ਸਾਹਮਣੇ ਆਇਆ

ਰਾਸ਼ਟਰੀ


ਅਹਿਮਦਾਬਾਦ, 14 ਜੂਨ, ਦੇਸ਼ ਕਲਿਕ ਬਿਊਰੋ :
ਅਹਿਮਦਾਬਾਦ ਜਹਾਜ਼ ਹਾਦਸੇ ਦੇ ਮਾਮਲੇ ਵਿੱਚ ਜਹਾਜ਼ ਦੇ ਪਾਇਲਟ ਸੁਮਿਤ ਸੱਭਰਵਾਲ ਵੱਲੋਂ ਏਅਰ ਟ੍ਰੈਫਿਕ ਕੰਟਰੋਲਰ (ਏਟੀਸੀ) ਨੂੰ ਭੇਜਿਆ ਗਿਆ ਆਖਰੀ ਸੁਨੇਹਾ ਸਾਹਮਣੇ ਆਇਆ ਹੈ। 4-5 ਸਕਿੰਟ ਦੇ ਸੁਨੇਹੇ ਵਿੱਚ, ਸੁਮਿਤ ਕਹਿ ਰਿਹਾ ਹੈ, ‘Mayday, Mayday, Mayday… ਥਰੱਸਟ ਨਹੀਂ ਮਿਲ ਰਿਹਾ। ਪਾਵਰ ਘੱਟ ਹੋ ਰਹੀ ਹੈ, ਜਹਾਜ਼ ਨਹੀਂ ਉੱਠ ਰਿਹਾ। ਨਹੀਂ ਬਚਾਂਗੇ।’
ਹਾਦਸੇ ਦੇ ਸਮੇਂ ਬੀਜੇ ਮੈਡੀਕਲ ਕਾਲਜ ਦੀ ਹੋਸਟਲ ਇਮਾਰਤ ਵਿੱਚ 60 ਤੋਂ ਵੱਧ ਡਾਕਟਰ, ਵਿਦਿਆਰਥੀ ਅਤੇ ਕੁਝ ਹੋਰ ਲੋਕ ਮੌਜੂਦ ਸਨ ਜਿਸ ‘ਤੇ ਜਹਾਜ਼ ਡਿੱਗਿਆ ਸੀ। ਇਨ੍ਹਾਂ ਵਿੱਚੋਂ 34 ਦੀ ਮੌਤ ਹੋ ਗਈ ਹੈ।
ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 275 ਹੋ ਗਈ ਹੈ (241 ਯਾਤਰੀ ਅਤੇ 34 ਮੈਡੀਕਲ ਕਾਲਜ ਦੇ)। ਉਡਾਣ ਵਿੱਚ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 12 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਇਨ੍ਹਾਂ ਵਿੱਚੋਂ ਇੱਕ ਯਾਤਰੀ ਬਚ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।