ਸਰਘੀ ਕਲਾ ਕੇਂਦਰ ਲੋਕ-ਮਸਲਿਆਂ ਤੇ ਸਮਾਜਿਕ ਸਰੋਕਾਰਾਂ ਦਾ ਜ਼ਿਕਰ ਤੇ ਫ਼ਿਕਰ ਕਰਦੇ ਦੋ ਦਰਜਨ ਦੇ ਕਰੀਬ ਨਾਟਕਾਂ ਦਾ ਦੇਸ-ਵਿਦੇਸ਼ ਵਿਚ ਅਨੇਕਾਂ ਮੰਚਣ ਕੀਤੇ-ਸੰਜੀਵਨ
ਮੋਹਾਲੀ: 17 ਜੂਨ, ਦੇਸ਼ ਕਲਿੱਕ ਬਿਓਰੋ
ਸਾਢੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਕਾਰਜ਼ਸੀਲ ਸਰਘੀ ਕਲਾ ਕੇਂਦਰ, ਮੁਹਾਲੀ ਦਾ 35ਵਾਂ ਸਥਾਪਨਾ ਦਿਵਸ ਮੌਕੇ ਉੱਤਮ
ਸਵੀਟਸ ਸੈਕਟਰ 68 ਵਿਖੇ ਸਰਘੀ ਪ੍ਰੀਵਾਰ ਦੇ ਨਾਟਕਰਮੀ ਅਤੀਤ ਸਫ਼ਰ ਨੂੰ ਚੇਤੇ ਕਰਨ ਅਤੇ ਅਗਲੇਰੇ ਸਫ਼ਰ ਦੀ ਤਿਆਰੀ ਲਈ ਜੁੜ ਬੈਠੇ। ਨਾਟਕਕਾਰ ਅਤੇ ਨਾਟ-ਨਿਰੇਦਸ਼ਕ ਅਤੇ ਸਰਘੀ ਕਲਾ ਕੇਂਦਰ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਆਪਣੇ ਸਵਾਗਤੀ ਸ਼ਬਦਾਂ ਵਿਚ ਕਿਹਾ, “ਸਰਘੀ ਕਲਾ ਕੇਂਦਰ ਹੁਣ ਤੱਕ ਲੋਕ-ਮਸਲਿਆਂ ਤੇ ਸਮਾਜਿਕ ਸਰੋਕਾਰਾਂ ਦਾ ਜ਼ਿਕਰ ਤੇ ਫ਼ਿਕਰ ਕਰਦੇ ਦੋ ਦਰਜਨ ਦੇ ਕਰੀਬ ਨਾਟਕਾਂ ਦਾ ਦੇਸ-ਵਿਦੇਸ਼ ਵਿਚ ਅਨੇਕਾਂ ਮੰਚਣ ਕਰ ਚੱੁਕਾ ਹੈ।ਕੇਂਦਰ ਨਾਲ ਹੁਣ ਤੱਕ 300 ਸੋ ਦੇ ਕਰੀਬ ਰੰਗਕਰਮੀ ਸਮੇਂ ਸਮੇਂ ਮੰਚ ਉੱਤੇ ਅਤੇ ਮੰਚ ਪਿੱਛੇ ਆਪਣਾ ਮੱਹਤਵਪੂਰਣ ਯੋਗਦਾਨ ਪਾ ਚੁੱਕੇ ਹਨ।”
ਸਰਘੀ ਕਲਾ ਕੇਂਦਰ ਦੇ ਸਰਪ੍ਰਸਤ ਸੀਨੀਅਰ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਨੇ ਕਿਹਾ, “ਪੈਂਤੀ ਸਾਲ ਨਾਟਕ ਦੇ ਖੇਤਰ ਵਿਚ ਲਗਾਤਾਰਤਾ ਬਣਾਈ ਰੱਖਣੀ ਖਾਲਾ ਜੀ ਦਾ ਵਾੜਾ ਨਹੀਂ, ਉਨ੍ਹਾਂ ਪੰਜਾਬੀ ਭਾਸ਼ਾ ਵਿਚ ਆ ਰਹੇ ਨਿਘਾਰ ਬਾਰੇ ਵੀ ਚਿੰਤਾ ਪ੍ਰਗਟ ਕੀਤੀ।” ਸੈਵਥ ਰੀਵਰ ਦੇ ਕਰਤਾ-ਧਰਤਾ ਕੈਲਗਿਰੀ ਵਿਚ ਰੰਗਮੰਚ ਦੇ ਖੇਤਰ ਦੀ ਜਾਣੀ-ਪਹਿਚਾਣੀ ਸਖਸ਼ੀਅਤ ਹਰਕੰਵਲ ਨੇ ਕਿਹਾ, “ਰੰਗਮੰਚ ਅਤੇ ਸਭਿਆਰਕ ਪ੍ਰਦੂਸ਼ਨ ਸਮੇਤ ਹੋਰ ਸਮਾਜਿਕ ਮਸਲੇ ਸੰਜੀਵਨ ਬੜੀ ਬੇਬਾਕੀ ਨਾਲ ਲਗਾਤਾਰ ਉਠਾ ਰਿਹਾ ਹੈ।” ਰੰਗਮੰਚ ਅਤੇ ਫਿਲਮਾਂ ਦੀ ਸਥਾਪਤ ਅਭੀਨੇਤਰੀ ਅਨੀਤਾ ਸਬਦੀਸ਼ ਨੇ ਕਿਹਾ, “ਸਰਘੀ ਕਲਾ ਕੇਂਦਰ ਨਾਲ ਨਾਟਕਕਰਨ ਤੋਂ ਪਹਿਲਾਂ ਮੇਰੇ ਕੋਲੋ ਰੂਪ ਅੰਕਲ ਨੇ ਆਪਣੇ ਸਕੂਲ ਵਿਚ ਸਕਿਟ ਕਰਵਾਈ ਸੀ।”
ਰਮਨਦੀਪ ਢਿੱਲੋਂ ਨੇ ਕਿਹਾ, “ਸਰਘੀ ਕਲਾ ਕੇਂਦਰ ਦੇ ਰੰਗਮੰਚੀ ਸਫ਼ਰ ਦੀ ਪੈਂਤੀ ਸਾਲ ਦੀ ਲਗਾਤਾਰਤਾ ਦਾ ਸਿਹਰਾ ਸੰਜੀਵਨ ਦੇ ਬੰਨਦਿਆਂ ਕਿਹਾ, “ਭਾਅ ਜੀ ਦੇ ਸੰਜੀਵਨ ਭਾਅ ਜੀ ਨਰਮ ਸੁਭਾਅ ਅਤੇ ਦੂਰਅੰਦੇਸ਼ੀ ਕਰਕੇ ਹੀ ਸੰਭਵ ਹੋ ਸਕਿਆ ਹੈ।”ਨਰਿੰਦਰ ਨਸਰੀਨ ਨੇ ਕਿਹਾ, “ਸਰਘੀ ਕਲਾ ਕੇਂਦਰ ਤੋਂ ਮੈਂ ਅਦਾਕਾਰੀ ਦੀਆਂ ਬਰੀਕੀਆਂ ਸਿਖੀਆਂ।” ਦਵਿੰਦਰ ਕੌਰ ਢਿੱਲੋਂ ਨੇ ਕਿਹਾ, “ਸਰਘੀ ਪ੍ਰੀਵਾਰ ਦੇ ਕਲਾਕਾਰਾਂ ਵਿਚ ਆਪਸੀ ਮਿਲਵਰਤਣ ਅਤੇ ਰਿਸ਼ਤਿਆਂ ਦਾ ਨਿੱਘ ਹੈ।” ਇੰਗਲੈਂਗ ਤੋਂ ਸਰਘੀ ਪ੍ਰੀਵਾਰ ਨਾਲ ਲੰਮਾਂ ਸਮਾਂ ਨਾਟਕ ਕਰ ਚੱੁਕੇ ਰੰਗਕਰਮੀ ਸੰਦੀਪ ਦੀਵਾਨ ਅਤੇ ਮਨਜਿੰਦਰ ਪੂਰੇਵਾਲ ਸਰਘੀ ਕਲਾ ਕੇਂਦਰ ਦੇ ਬੇਹਤਰ ਭਵਿਖ ਲਈ ਆਪਣੀ ਸ਼ੁੱਭਕਾਮਨਾਵਾਂ ਭੇਜੀਆਂ।
ਸਰਘੀ ਕਲਾ ਕੇਂਦਰ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਬਜਹੇੜੀ, ਸਲਾਹਕਾਰ ਕ੍ਰਿਸ਼ਣ ਲਾਲ ਸੈਣੀ ਅਤੇ ਕੁਲਦੀਪ ਸੈਣੀ, ਗੁੰਜਣਦੀਪ ਕੌਰ, ਸਬਦੀਸ਼, ਹਰਿੰਦਰ ਹਰ, ਇਪਰਾ, ਪੰਜਾਬ ਦੀ ਪ੍ਰਧਾਨ ਡਾ. ਅਮਨ ਭੋਗਲ, ਅਵਤਾਰ ਕਲਸੀਆਂ, ਸੰਜੀਵ ਅਗਨੀਹੋਤਰੀ, ਗੋਪਾਲ ਸਿੰਘ ਨੇ ਸਰਘੀ ਕਲਾ ਕੇਂਦਰ ਦੇ ਰੰਗਮੰਚੀ ਸਫ਼ਰ ਨੂੰ ਚੇਤੇ ਕੀਤਾ।
ਆਪਣੇ ਧੰਨਵਾਦੀ ਸ਼ਬਦਾਂ ਵਿਚ ਸਰਘੀ ਕਲਾ ਕੇਂਦਰ ਦੇ ਪ੍ਰਚਾਰ ਸਕੱਤਰ ਰੰਜੀਵਨ ਸਿੰਘ ਨੇ ਕਿਹਾ ਸਰਘੀ ਕਲਾ ਕੇਂਦਰ ਨਾਲ ਪਰਿਵਾਰਾਂ ਦੇ ਪਰਿਵਾਰ ਜੁੜੇ ਹੋਏ ਹਨ।”ਮੰਚ ਸੰਚਾਲਨ ਸਰਘੀ ਕਲਾ ਕੇਂਦਰ ਦੇ ਜਨਰਲ ਸਕੱਤਰ ਕੱੁਕੂ ਦੀਵਾਨ ਨੇ ਸੰਖੇਪ ਪਰ ਪਰ ਪ੍ਰਭਾਵਸ਼ਾਲੀ ਅੰਦਾਜ਼ ਵਿਚ ਕੀਤੀ।ਸਰਘੀ ਕਲਾ ਕੇਂਦਰ ਦੀ ਸਥਾਪਨਾ ਦਿਵਸ ਮੌਕੇ ਸਾਹਿਤ ਰਸੀਏ ਬਲਵਿੰਦਰ ਸਿੰਘ (ੳੱੁਤਮ) ਕੁਲਵਿੰਦਰ ਬਾਵਾ, ਚਰਨਜੀਤ ਕੌਰ, ਸਰਬਜੀਤ ਸਿੰਘ, ਸਾਹਿਲ ਨੇਗੀ, ਨਰਿੰਦਰ ਦੌੜਾਕ, ਹਰਜੀਤ ਸਿੰਘ, ਰਿਆਜ਼ ਭੋਗਲ, ਪੂਨਮ ਆਦਿ ਨੇ ਵੀ ਸ਼ਮੂਲੀਅਤ ਕੀਤੀ।