ਨਵੀਂ ਦਿੱਲੀ, 20 ਜੂਨ, ਦੇਸ਼ ਕਲਿਕ ਬਿਊਰੋ :
ਪਿਛਲੇ ਦੋ ਦਿਨਾਂ ਵਿੱਚ ਮੌਨਸੂਨ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਦਾਖਲ ਹੋ ਗਿਆ ਹੈ। ਭਾਰੀ ਬਾਰਿਸ਼ ਕਾਰਨ ਗੁਜਰਾਤ ਦੇ ਅਹਿਮਦਾਬਾਦ, ਵਾਪੀ ਅਤੇ ਰਾਜਕੋਟ ਵਿੱਚ ਸੜਕਾਂ, ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਭਰ ਗਿਆ। ਸਾਵਰਕੁੰਡਲਾ ਅਤੇ ਰਾਜੁਲਾ ਵਿੱਚ ਸਥਾਨਕ ਨਦੀਆਂ ਭਰ ਗਈਆਂ ਹਨ।
ਉੱਤਰ ਪ੍ਰਦੇਸ਼ ਦੇ ਲਖਨਊ-ਸੀਤਾਪੁਰ ਵਿੱਚ ਰਾਤ ਭਰ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਅਮੇਠੀ ਵਿੱਚ ਇੰਨੀ ਜ਼ਿਆਦਾ ਬਾਰਿਸ਼ ਹੋਈ ਕਿ ਐਸਪੀ ਦਫ਼ਤਰ ਅਤੇ ਗੌਰੀਗੰਜ ਪੁਲੀਸ ਸਟੇਸ਼ਨ ਪਾਣੀ ਵਿੱਚ ਡੁੱਬ ਗਏ। ਫਾਇਰ ਬ੍ਰਿਗੇਡ ਟੀਮ ਨੇ ਐਸਪੀ ਦਫ਼ਤਰ ਵਿੱਚੋਂ ਪਾਣੀ ਕੱਢ ਦਿੱਤਾ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ‘ਚ ਬਿਜਲੀ ਡਿੱਗਣ ਕਾਰਨ 24 ਘੰਟਿਆਂ ਵਿੱਚ 10 ਲੋਕਾਂ ਦੀ ਮੌਤ ਹੋ ਗਈ।

ਉੱਤਰ ਪ੍ਰਦੇਸ਼ ‘ਚ ਬਿਜਲੀ ਡਿੱਗਣ ਕਾਰਨ 10 ਲੋਕਾਂ ਦੀ ਮੌਤ
Published on: June 20, 2025 11:31 am