ਜੰਮੂ, 20 ਜੂਨ, ਦੇਸ਼ ਕਲਿੱਕ ਬਿਓਰੋ :
ਜੰਮੂ ਤੇ ਕਸ਼ਮੀਰ ਦੇ ਮੁੱਖ ਮੰਤਰੀ ਵੱਲੋਂ ਪਾਣੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਪੰਜਾਬ ਨੂੰ ਪਾਣੀ ਨਾ ਭੇਜਣ ਦੀ ਪੂਰੀ ਤਰ੍ਹਾਂ ਨਾਂਹ ਕੀਤੀ ਹੈ। ਜੰਮੂ ਕਸ਼ਮੀਰ ਦੀਆਂ ਨਦੀਆਂ ਦੇ ਵਾਧੂ ਪਾਣੀ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਭੇਜੇ ਜਾਣ ਲਈ 113 ਕਿਲੋਮੀਟਰ ਲੰਬੀ ਨਹਿਰ ਦੇ ਪ੍ਰਸਤਾਵ ਉਤੇ ਮੁੱਖ ਮੰਤਰੀ ਉਮਰ ਅਬਦੁਲਾ ਨੇ ਬੋਲਦੇ ਹੋਏ ਇਹ ਬਿਆਨ ਦਿੱਤਾ।
ਉਨ੍ਹਾਂ ਸੂਬੇ ਦੇ ਪਾਣੀ ਦੀ ਵਰਤੋਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਯੋਜਨਾ ਉਤੇ ਕਿਹਾ ਕਿ ਅਜੇ ਉਹ ਆਪਣਾ ਪਾਣੀ ਦੂਜਿਆਂ ਨੂੰ ਨਹੀਂ ਦੇਣਗੇ। ਉਮਰ ਨੇ ਕਿਹਾ ਕਿ ਪਹਿਲਾਂ ਸਾਨੂੰ ਪਾਣੀ ਦੀ ਵਰਤੋਂ ਕਰਨ ਦਾ ਹੱਕ ਮਿਲਣਾ ਚਾਹੀਦਾ, ਕਿਉਂਕਿ ਜੰਮੂ ਦੇ ਨਲਾਂ ਵਿੱਚ ਖੁਦ ਪਾਣੀ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਸੂਬੇ ਨੂੰ ਲੋੜ ਸੀ ਤਾਂ ਪੰਜਾਬ ਨੇ ਵੀ ਉਨ੍ਹਾਂ ਨੂੰ ਪਾਣੀ ਨਹੀਂ ਦਿੱਤਾ ਸੀ। ਉਨ੍ਹਾਂ ਕਿਹਾ ਅਜੇ ਅਸੀਂ ਆਪਣਾ ਪਾਣੀ ਦੂਜਿਆਂ ਨੂੰ ਨਹੀਂ ਦੇਵਾਂਗੇ। ਪਹਿਲਾਂ ਅਸੀਂ ਆਪਣੇ ਪਾਣੀ ਦੀ ਵਰਤੋਂ ਕਰਨ ਦਾ ਹੱਕ ਮਿਲੇ।
ਉਨ੍ਹਾਂ ਜੰਮੂ ਵਿੱਚ ਪਾਣੀ ਦੀ ਸਮੱਸਿਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੰਮੂ ਵਿੱਚ ਨਲਾਂ ਵਿੱਚ ਪਾਣੀ ਨਹੀਂ ਆ ਰਿਹਾ। ਮੈਂ ਪੰਜਾਬ ਪਾਣੀ ਕਿਉਂ ਭੇਜੂ? ਪੰਜਾਬ ਕੋਲ ਪਹਿਲਾਂ ਹੀ ਇੰਡਸ ਵਾਟਰ ਟ੍ਰੀਟੀ ਦੇ ਤਹਿਤ ਤਿੰਨ ਦਰਿਆ ਹਨ। ਕੀ ਪੰਜਾਬ ਨੇ ਸਾਨੂੰ ਕਦੇ ਪਾਣੀ ਦਿੱਤਾ? ਜਦੋਂ ਸਾਨੂੰ ਪਾਣੀ ਦੀ ਲੋੜ ਸੀ, ਤਾਂ ਪੰਜਾਬ ਨੇ ਉਝ ਪ੍ਰੋਜੈਕਟ ਅਤੇ ਸ਼ਾਹਪੁਰ ਕੰਡੀ ਬੈਰਾਜ ਤੋਂ ਪਾਣੀ ਨਹੀਂ ਦਿੱਤਾ। ਅਸੀਂ ਹੁਣ ਪਹਿਲਾਂ ਆਪਣੇ ਲੋਕਾਂ ਦੀ ਲੋੜ ਪੂਰੀ ਕਰਾਂਗੇ। ਉਨ੍ਹਾਂ ਦੱਸਿਆ ਕਿ ਸਰਕਾਰ ਤੁਲਬੁਲ ਬੈਰਾਜ ਪ੍ਰੋਜੈਕਟ ਉਤੇ ਕੰਮ ਸ਼ੁਰੂ ਕਰਨ ਅਤੇ ਚੇਨਾਬ ਨਦੀ ਤੋਂ ਜੰਮੂ ਸ਼ਹਿਰ ਲਈ ਪੀਣ ਦਾ ਪਾਣੀ ਲਿਆਉਣ ਦੀ ਯੋਜਨਾ ਉਤੇ ਕੰਮ ਕਰ ਰਹੀ ਹੈ।