ਕੰਮ ਨਾ ਮਿਲਣ ਤੋਂ ਪ੍ਰੇਸ਼ਾਨ ਐਕਟਰ ਨੇ ਕੀਤੀ ਖੁਦਕੁਸ਼ੀ

Published on: June 21, 2025 1:41 pm

ਮਨੋਰੰਜਨ ਰਾਸ਼ਟਰੀ

ਮੁੰਬਈ, 21 ਜੂਨ, ਦੇਸ਼ ਕਲਿੱਕ ਬਿਓਰੋ :

ਕਈ ਫਿਲਮਾਂ ਅਤੇ ਲੜੀਵਾਰ ਪ੍ਰੋਗਰਾਮਾਂ ਵਿੱਚ ਅਹਿਮ ਭੂਮਿਕਾ ਨਿਭਾਅ ਚੁੱਕੇ ਐਕਟਰ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੰਮ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਚੱਲ ਰਿਹਾ ਸੀ। ਮਰਾਠੀ ਕਲਾਕਾਰ ਤੁਸ਼ਾਰ ਘਾੜੀਗਾਂਵਕਰ ਨੇ ਸ਼ੁੱਕਰਵਾਰ ਨੂੰ ਆਤਮਹੱਤਿਆ ਕਰ ਲਈ। ਮੂਲ ਰੂਪ ਵਿੱਚ ਜ਼ਿਲ੍ਹਾ ਸਿੰਧੂਦੁਰਗ ਦੇ ਤੁਸ਼ਾਰ ਰੂਪਰਿਲ ਕਾਲੇਜ ਦੇ ਡਰਾਮਾ ਵਿਭਾਗ ਵਿੱਚ ਕੰਮ ਕਰਦੇ ਸਨ। ਕਾਲਜ ਦੇ ਬਾਅਦ ਉਨ੍ਹਾਂ ਥਾਈਟਰ, ਸੀਰੀਅਲ ਅਤੇ ਫਿਲਮਾਂ ਵਿੱਚ ਭੂਮਿਕਾ ਨਿਭਾਈ। ਕਿਹਾ ਜਾ ਰਿਹਾ ਹੈ ਕਿ ਕੰਮ ਨਾ ਮਿਲਣ ਕਾਰਨ ਉਹ ਤਣਾਅ ਵਿੱਚ ਸੀ, ਜਿਸ ਕਾਰਨ ਇਹ ਦੁਖਦਾਈ ਕਦਮ ਚੁੱਕ ਲਿਆ। ਫਿਲਕਾ ਅਦਾਕਾਰਾਂ ਵੱਲੋਂ ਉਸਦੀ ਮੌਤ ਉਤੇ ਦੁੱਖ ਪ੍ਰਗਟਾਇਆ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।