Iran-Israel War :  ਅਮਰੀਕਾ ਹੋਇਆ ਸ਼ਾਮਲ, ਈਰਾਨ ’ਤੇ ਕੀਤੇ ਬੰਬਾਰੀ ਹਮਲੇ

ਕੌਮਾਂਤਰੀ

ਵਾਸ਼ਿੰਗਟਨ, 22 ਜੂਨ, ਦੇਸ਼ ਕਲਿੱਕ ਬਿਓਰੋ :

Iran-Israel War: ਈਰਾਨ-ਇਜ਼ਰਾਈਲ ਜੰਗ ਵਿੱਚ ਹੁਣ ਅਮਰੀਕਾ ਵੀ ਖੁੱਲ੍ਹ ਕੇ ਮੈਦਾਨ ਵਿੱਚ ਆ ਗਿਆ ਹੈ। ਅਮਰੀਕਾ ਨੇ ਈਰਾਨ ਦੀਆਂ ਤਿੰਨ ਨਿਊਕਲੀਅਰ ਸਾਈਟਸ ‘ਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਦੀ ਜਾਣਕਾਰੀ ਖੁਦ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਤੀ ਹੈ।

ਅਮਰੀਕਾ ਨੇ ਈਰਾਨ ਦੀਆਂ ਜੋ ਤਿੰਨ ਨਿਊਕਲੀਅਰ ਸਾਈਟਾਂ ਫੋਰਡੋ, ਨਤਾਂਜ਼ ਅਤੇ ਇਸਫਹਾਨ ਉਤੇ ਹਮਲੇ ਕੀਤੇ। ਇੱਥੇ ਅਮਰੀਕਾ ਵੱਲੋਂ ਭਾਰੀ ਬੰਬਾਰੀ ਕੀਤੀ ਗਈ ਹੈ। ਫੋਰਡੋ ‘ਚ ਤਾਂ ਅਮਰੀਕਾ ਵੱਲੋਂ ਬੰਬਾਂ ਦਾ ਪੂਰਾ ਪੇਲੋਡ ਗਿਰਾ ਦਿੱਤਾ ਗਿਆ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਰਾਨ ਨੂੰ ਯਾਦ  ਰੱਖਣਾ ਚਾਹੀਦਾ ਕਿ ਹੁਣ ਵੀ ਕਈ ਟਾਰਗੇਟ ਬਚੇ ਹੋਏ ਹਨ। Iran-Israel War ਬਾਰੇ ਚੇਤਾਵਨੀ ਦਿੰਦਿਆਂ ਟਰੰਪ ਨੇ ਕਿਹਾ, ‘ਇਹ (ਪ੍ਰਮਾਣੂ ਪ੍ਰੋਗਰਾਮ) ਜਾਰੀ ਨਹੀਂ ਰਹਿ ਸਕਦਾ। ਈਰਾਨ ਲਈ ਜਾਂ ਤਾਂ ਸ਼ਾਂਤੀ ਹੋਵੇਗੀ ਜਾਂ ਫਿਰ ਤਰਾਸ਼ਦੀ ਹੋਵੇਗੀ, ਜੋ ਪਿਛਲੇ ਅੱਠ ਦਿਨਾਂ ਵਿਚੋਂ ਅਸੀਂ ਦੇਖੀ ਹੈ ਅਤੇ ਉਸ ਤੋਂ ਕਿਤੇ ਜ਼ਿਆਦਾ। ਯਾਦ ਰਹੇ, ਅਜੇ ਕਈ ਟੀਚੇ ਬਚੇ ਹਨ। ਅੱਜ ਰਾਤ ਦਾ ਟੀਚਾ ਹੁਣ ਤੱਕ ਸਭ ਤੋਂ ਮੁਸ਼ਕਿਲ ਸੀ, ਅਤੇ ਸ਼ਾਇਦ ਸਭ ਤੋਂ ਖਤਰਨਾਕ ਵੀ। ਪ੍ਰੰਤੂ ਜੇਕਰ ਸ਼ਾਂਤੀ ਛੇਤੀ ਨਹੀਂ ਆਉਂਦੀ ਹੈ, ਤਾਂ ਅਸੀਂ ਸਟੀਕਤਾ, ਗਤੀ ਅਤੇ ਕੌਸ਼ਲ ਦੇ ਨਾਲ ਉਨ੍ਹਾਂ ਹੋਰ ਟੀਚਿਆਂ ਉਤੇ ਹਮਲਾ ਕਰਾਂਗੇ। ੳਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਕੁਝ ਹੀ ਮਿੰਟਾਂ ਵਿਚ ਨਸ਼ਟ ਕਰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ, ‘ਮੈਂ ਉਨ੍ਹਾਂ ਮਹਾਨ ਅਮਰੀਕੀ ਦੇਸ਼ ਭਗਤਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿੰਨਾਂ ਅੱਜ ਰਾਤ ਉਸ ਸ਼ਾਨਦਾਰ ਟਿਕਾਣਿਆਂ ਨੂੰ ਉਡਾਇਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।