ਦੋਰਾਹਾ: 22 ਜੂਨ, ਦੇਸ਼ ਕਲਿੱਕ ਬਿਓਰੋ
ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਇੱਕ ਪਰਿਵਾਰ ਨਾਲ ਵੱਡਾ ਹਾਦਸਾ ਵਾਪਰਨ ਕਾਰਨ ਦੋ ਜੀਆਂ ਦੀ ਮੌਤ ਹੋ ਗਈ। ਦੋਰਾਹਾ ਤੋਂ ਪਿੰਡ ਦੋਬੁਰਜੀ ਨੇੜੇ ਇਸ ਪਰਿਵਾਰ ਦੀ ਗੱਡੀ ਨਹਿਰ ਵਿਚ ਡਿੱਗ ਪਈ, ਜਿਸ ਵਿਚ ਚਾਰ ਲੋਕ ਸਵਾਰ ਸਨ। ਇਸ ਦਰਦਨਾਕ ਹਾਦਸੇ ‘ਚ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੋ ਬੱਚੀਆਂ ਨੂੰ ਰਾਹਗੀਰਾਂ ਨੇ ਬਚਾ ਲਿਆ।
ਘਟਨਾ ਦਾ ਪਤਾ ਲੱਗਦੇ ਹੀ ਪਿੰਡ ਵਾਸੀਆਂ ਨੇ ਕਾਰ ਸਵਾਰਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਜਿਨ੍ਹਾਂ ਵਿਚੋਂ ਕਾਰ ਚਾਲਕ ਰੁਪਿੰਦਰ ਸਿੰਘ ਤੇ ਉਸ ਦੀ ਛੋਟੀ ਭਰਜਾਈ ਕੁਲਵਿੰਦਰ ਕੌਰ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਜਿਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਕੁਲਵਿੰਦਰ ਕੌਰ ਦੀਆਂ ਦੋ ਬੇਟੀਆਂ ਹਰਗੁਣ ਕੌਰ ਤੇ ਹਰਲੀਨ ਕੌਰ ਜ਼ੇਰੇ ਇਲਾਜ ਅਧੀਨ ਹਨ। ਇਹ ਪਰਿਵਾਰ ਜਨਤਾ ਨਗਰ ਲੁਧਿਆਣਾ ਦਾ ਰਹਿਣ ਵਾਲਾ ਹੈ।

ਮੱਥਾ ਟੇਕ ਕੇ ਵਾਪਸ ਪਰਤਦਿਆਂ ਕਾਰ ਨਹਿਰ ‘ਚ ਡਿੱਗੀ, ਦੋ ਦੀ ਮੌਤ
Published on: June 22, 2025 1:16 pm