ਬੇੇਲਾ ਕਾਲਜ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

Published on: June 22, 2025 3:15 pm

ਸਿੱਖਿਆ \ ਤਕਨਾਲੋਜੀ

ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 22 ਜੂਨ ਭਟੋਆ 

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਪੋਸਟ ਗਰੈਜੂਏਟ ਕਾਲਜ ਅਤੇ ਫਾਰਮੇਸੀ ਕਾਲਜ ਬੇਲਾ ਵਿਖੇ ਭਾਰਤ ਸਰਕਾਰ ‘ਦੀ ਮਨਿਸਟਰੀ ਆਫ਼ ਆਯੂਸ਼’ ਵੱਲੋਂ ਯੋਗ ਸੰਗਮ ਤਹਿਤ ਕਰਵਾਏ ਜਾ ਰਹੇ ਪੋ੍ਰਗਰਾਮ ਨੂੰ ਮੁੱਖ ਰੱਖਦਿਆਂ ਸਰੀਰਿਕ ਸਿੱਖਿਆ ਵਿਭਾਗ, ਐਨ.ਸੀ.ਸੀ. (ਆਰਮੀ ਅਤੇ ਨੇਵੀ ਵਿੰਗ) ਐਨ.ਐਸ.ਐਸ. ਅਤੇ ਇੰਸੀਚਿਊਟ ਆਫ਼ ਇਨੋਵੇਸ਼ਨ ਕਾਊਂਸਲ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਇਸ ਵਰ੍ਹੇ ਇਹ ਯੋਗ ਦਿਵਸ “ਯੋਗ ਫਾਰ ਵਨ ਅਰਥ, ਵਨ ਹੈਲਥ” ਦੇ ਥੀਮ ਤਹਿਤ ਮਨਾਇਆ ਗਿਆ। ਇਸ ਮੌਕੇ ਪੋ੍ਰ. ਅਮਰਜੀਤ ਸਿੰਘ ਤੇ ਪੋ੍ਰ. ਪਰਮਿੰਦਰ ਕੌਰ ਦੀ ਅਗਵਾਈ ਅਧੀਨ ਸਮੂਹ ਅਧਿਆਪਕ ਸਾਹਿਬਾਨ ਨੇ ਯੋਗ ਆਸਣ ਕੀਤੇ ਅਤੇ ਵਿਦਿਆਰਥੀਆਂ ਨੇ ਆਨ ਲਾਈਨ ਗਤੀਵਿਧੀਆਂ ਰਾਹੀਂ ਇਸ ਵਿੱਚ ਹਿੱਸਾ ਲਿਆ। ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਯੋਗ ਸਾਧਨਾ ਮਨ, ਆਤਮਾ ਅਤੇ ਸਰੀਰ ਨੂੰ ਇੱਕ ਸੁਰ ਕਰਕੇ ਬਿਹਤਰੀਨ ਵਿਅਕਤੀਤਵ ਦੇ ਵਿਕਾਸ ਲਈ ਬੇਹੱਦ ਜ਼ਰੂਰੀ ਹੈ। ਯੋਗ ਸਾਧਨਾ ਨਾਲ ਹੀ ਮਨੁੱਖੀ ਸਿਹਤ ਅਤੇ ਮਨੁੱਖੀ ਚੌਗਿਰਦੇ ਵਿੱਚ ਸੰਤੁਲਨ ਬਣਾਉਣਾ ਸਰਲ ਅਤੇ ਸੰਭਵ ਹੋ ਸਕਦਾ ਹੈ। ਡਾ. ਸੈਲੇਸ਼ ਸ਼ਰਮਾ, ਡਾਇਰੈਕਟਰ ਫਾਰਮੇਸੀ ਕਾਲਜ ਨੇ ਸਮੂਹ ਸਟਾਫ਼ ਅਤੇ ਵਿਿਦਆਰਥੀਆਂ ਨੂੰ ਅੰਤਰ ਰਾਸ਼ਟਰੀ ਯੋਗ ਦਿਵਸ ਦੀ ਵਧਾਈ ਦਿੱਤੀ ਅਤੇ ਸਭਨਾਂ ਨੂੰ ਨਿਰੋਗੀ ਕਾਇਆ ਲਈ ਰੋਜ਼ਾਨਾ ਆਪਣੀ ਮਾਨਸਿਕ, ਸਰੀਰਿਕ ਅਤੇ ਅਧਿਆਤਮਕ ਸਿਹਤ ਨੂੰ ਤਵੱਜੋਂ ਦੇਣ ਦੀ ਨਸੀਹਤ ਕੀਤੀ।ਇਸ ਵਿੱਚ 50 ਦੇ ਕਰੀਬ ਸਟਾਫ਼ ਮੈਂਬਰਾਂ ਅਤੇ 100 ਵਿਦਿਆਰਥੀਆਂ ਨੇ ਆਨ ਲਾਈਨ ਮਾਧਿਅਮ ਜ਼ਰੀਏ ਆਪਣੀ ਭਾਗੀਦਾਰੀ ਕੀਤੀ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਸੁਨੀਤਾ ਰਾਣੀ, ਡਾ. ਸੰਦੀਪ ਕੌਰ ਅਤੇ ਦੋਨਾਂ ਸੰਸਥਾਵਾਂ ਦਾ ਸਮੂਹ ਸਟਾਫ਼ ਹਾਜ਼ਰ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।