120 ਰੁਪਏ ਤੋਂ ਵੀ ਜ਼ਿਆਦਾ ਵੱਧ ਸਕਦੀਆਂ ਨੇ Petrol prices
ਨਵੀਂ ਦਿੱਲੀ, 24 ਜੂਨ, ਦੇਸ਼ ਕਲਿਕ ਬਿਊਰੋ :
ਈਰਾਨ ਦੀ ਸੰਸਦ ਨੇ ਹਾਲ ਹੀ ਵਿੱਚ ਸਟਰੇਟ ਆਫ ਹੋਰਮੁਜ਼ ਨੂੰ ਬੰਦ ਕਰਨ ਦਾ ਮਤਾ ਪਾਸ ਕੀਤਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ 30-50% ਤੱਕ ਵਧ ਸਕਦੀਆਂ ਹਨ। ਦੁਨੀਆ ਦੇ ਕੱਚੇ ਤੇਲ ਦਾ 20-25% ਅਤੇ ਕੁਦਰਤੀ ਗੈਸ ਦਾ 25% ਸਟਰੇਟ ਆਫ ਹੋਰਮੁਜ਼ ਵਿੱਚੋਂ ਲੰਘਦਾ ਹੈ। ਕੱਚੇ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ $80 ਤੱਕ ਵਧ ਗਈਆਂ ਹਨ। ਜੇਕਰ ਕੀਮਤਾਂ ਵਿੱਚ ਵਾਧਾ ਜਾਰੀ ਰਿਹਾ ਤਾਂ ਭਾਰਤ ਵਿੱਚ Petrol prices 120 ਰੁਪਏ ਜਾਂ ਇਸ ਤੋਂ ਵੱਧ ਤੱਕ ਪਹੁੰਚ ਸਕਦਾ ਹੈ ਇਸੇ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।
ਅਮਰੀਕਾ ਨੇ ਈਰਾਨ ਦੇ ਪ੍ਰਮਾਣੂ ਠਿਕਾਣਿਆਂ ‘ਤੇ ਹਮਲਾ ਕੀਤਾ ਸੀ। ਹੁਣ ਈਰਾਨ ਦਾ ਕਹਿਣਾ ਹੈ ਕਿ ਜੇਕਰ ਉਸਨੂੰ ਹੋਰ ਪਰੇਸ਼ਾਨ ਕੀਤਾ ਗਿਆ, ਤਾਂ ਉਹ ਇਸ ਰਸਤੇ ਨੂੰ ਬੰਦ ਕਰ ਸਕਦਾ ਹੈ ਅਤੇ ਵਿਸ਼ਵਵਿਆਪੀ ਤੇਲ ਸਪਲਾਈ ਵਿੱਚ ਵਿਘਨ ਪਾ ਸਕਦਾ ਹੈ। ਸਟਰੇਟ ਆਫ ਹੋਰਮੁਜ਼ ਅਰਬ ਸਾਗਰ ਨੂੰ ਫਾਰਸ ਦੀ ਖਾੜੀ ਨਾਲ ਜੋੜਦਾ ਹੈ। ਇਹ ਓਮਾਨ ਦੀ ਖਾੜੀ, ਓਮਾਨ, ਈਰਾਨ, ਪਾਕਿਸਤਾਨ ਅਤੇ ਯੂਏਈ ਦੇ ਵਿਚਕਾਰ ਹੈ। ਸਾਊਦੀ ਅਰਬ, ਇਰਾਕ, ਕੁਵੈਤ, ਕਤਰ ਵਰਗੇ ਦੇਸ਼ਾਂ ਦੇ ਤੇਲ ਟੈਂਕਰ ਇਸ ਰਸਤੇ ਰਾਹੀਂ ਦੁਨੀਆ ਭਰ ਵਿੱਚ ਯਾਤਰਾ ਕਰਦੇ ਹਨ।