ਲੁਧਿਆਣਾ ਵਿਖੇ ਨੀਲੇ ਡ੍ਰੰਮ ‘ਚੋਂ ਮਿਲੀ ਲਾਸ਼

ਪੰਜਾਬ

ਲੁਧਿਆਣਾ, 26 ਜੂਨ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿੱਚ ਇੱਕ ਨੀਲੇ ਡਰੰਮ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਪਲਾਸਟਿਕ ਦੇ ਥੈਲੇ ਵਿੱਚ ਲਪੇਟੀ ਹੋਈ ਸੀ। ਵਿਅਕਤੀ ਦੀ ਲੱਤ ਅਤੇ ਗਰਦਨ ਰੱਸੀ ਨਾਲ ਬੰਨ੍ਹੀ ਹੋਈ ਮਿਲੀ। ਇਲਾਕੇ ਵਿੱਚੋਂ ਬਦਬੂ ਆਉਣ ‘ਤੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।
ਥਾਣਾ ਡਿਵੀਜ਼ਨ ਨੰਬਰ 6 ਦੀ ਐਸਐਚਓ ਕੁਲਵੰਤ ਕੌਰ ਦੇ ਅਨੁਸਾਰ, ਮ੍ਰਿਤਕ ਪ੍ਰਵਾਸੀ ਜਾਪਦਾ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ। ਫਿਲਹਾਲ ਸਰੀਰ ‘ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ, ਪਰ ਸਰੀਰ ਦੀ ਹਾਲਤ ਖਰਾਬ ਹੈ।
ਲੁਧਿਆਣਾ ਸ਼ਹਿਰ ਵਿੱਚ ਲਗਭਗ 42 ਅਜਿਹੇ ਡ੍ਰੰਮ ਬਣਾਉਣ ਵਾਲੀਆਂ ਕੰਪਨੀਆਂ ਹਨ। ਪੁਲਿਸ ਨੇ ਇਨ੍ਹਾਂ ਡਰੰਮ ਕੰਪਨੀਆਂ ਦੀ ਸੂਚੀ ਵੀ ਬਣਾਈ ਹੈ। ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਡਰੰਮ ਬਿਲਕੁਲ ਨਵਾਂ ਹੈ। ਸ਼ੱਕ ਹੈ ਕਿ ਕਤਲ ਪੂਰੀ ਯੋਜਨਾਬੰਦੀ ਨਾਲ ਕੀਤਾ ਗਿਆ ਹੈ। ਡਰੰਮ ਕਤਲ ਤੋਂ ਪਹਿਲਾਂ ਨਵਾਂ ਖਰੀਦਿਆ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।