ਦੋ ਪਹੀਆ ਵਾਹਨਾਂ ਉਤੇ ਟੋਲ ਟੈਕਸ ਲਗਾਉਣ ਨੂੰ ਲੈ ਕੇ ਕੇਂਦਰੀ ਮੰਤਰੀ ਨੇ ਦਿੱਤਾ ਬਿਆਨ

ਪੰਜਾਬ

ਨਵੀਂ ਦਿੱਲੀ, 27 ਜੂਨ, ਦੇਸ਼ ਕਲਿੱਕ ਬਿਓਰੋ :

ਮੋਟਰਸਾਈਕਲਾਂ ਉਤੇ ਟੋਲ ਲੱਗਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਖਬਰਾਂ ਵਾਇਰਲ ਹੋ ਰਹੀਆਂ ਹਨ। ਮੋਟਰਸਾਈਕਲ ਉਤੇ FASTag ਸਾਲਾਨਾ ਦੀ ਸ਼ੁਰੂਆਤ ਹੋਣ ਵਾਲੀ ਹੈ। ਇਸ ਨਾਲ ਦੋ ਪਹੀਆ ਵਾਹਨਾਂ (Two Wheeler) ਦੀਆਂ ਚਿੰਤਾਵਾਂ ਵਧ ਗਈਆਂ ਹਨ। ਇਸ ਸਬੰਧੀ ਕੇਂਦਰੀ ਮੰਤਰੀ ਵੱਲੋਂ ਹੁਣ ਸਪੱਸ਼ਟ ਕੀਤਾ ਗਿਆ ਹੈ। ਸੋਸ਼ਲ ਮੀਡੀਆ ਉਤੇ ਇਕ ਖਬਰ ਸਾਹਮਣੇ ਆਈ ਸੀ ਕਿ 15 ਜੁਲਾਈ 2025 ਤੋਂ ਭਾਰਤ ਵਿੱਚ ਦੋ ਪਹੀਆ ਵਹਾਨਾਂ ਉਤੇ ਹਾਈਵੇ ਉਤੇ ਹੁਣ ਟੋਲ ਲੱਗੇਗਾ।

ਇਸ ਸਬੰਧੀ ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕੁਝ ਮੀਡੀਆ ਹਾਊਸਜ਼ ਵੱਲੋਂ ਦੋ ਪਹੀਆ ਵਾਹਨਾਂ ਉਤੇ ਟੋਲ ਟੈਕਸ ਲਗਾਏ ਜਾਣ ਦੀਆਂ ਗ਼ਲਤ ਖਬਰਾਂ ਚਲਾਈਆਂ ਜਾ ਰਹੀਆਂ ਹਨ। ਅਜਿਹਾ ਕੋਈ ਫੈਸਲਾ ਪ੍ਰਸਤਾਵਿਤ ਨਹੀਂ ਹੈ। ਦੋ ਪਹੀਆ ਵਾਹਨ ਦੇ ਟੋਨ ਉਤੇ ਪੂਰੀ ਤਰ੍ਹਾਂ ਨਾਲ ਛੋਟ ਜਾਰੀ ਰਹੇਗੀ। ਬਿਨਾਂ ਸੱਚਾਈ ਜਾਣੇ ਤੋਂ ਖਬਰਾਂ ਰਾਹੀਂ ਸਨਸਨੀ ਫੈਲਾਉਣਾ ਠੀਕ ਨਹੀਂ ਹੈ। ਮੈਂ ਇਸਦੀ ਨਿੰਦਾ ਕਰਦਾ ਹਾਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।