ਖਰੜ MC ’ਚ ਆਮ ਆਦਮੀ ਪਾਰਟੀ ਦੀ ਅੰਜੂ ਚੰਦਰ ਬਣੀ ਪ੍ਰਧਾਨ

ਪੰਜਾਬ

ਖਰੜ, 27 ਜੂਨ, ਦੇਸ਼ ਕਲਿੱਕ ਬਿਓਰੋ :

ਖਰੜ ਨਗਰ ਕੌਂਸਲ ਦੇ ਪ੍ਰਧਾਨ ਦੀ ਅੱਜ ਚੋਣ ਹੋਈ। ਨਗਰ ਕੌਂਸਲ ਖਰੜ ਦੇ 28 ਐਮਸੀ ਵਿਚੋਂ 26 ਐਮਸੀ ਹਾਜ਼ਰ ਹੋਏ। ਸਰਬਸੰਮਤੀ ਨਾਲ ਅੰਜੂ ਚੰਦਰ ਨੂੰ ਖਰੜ ਐਮਸੀ ਦਾ ਪ੍ਰਧਾਨ ਚੁਣ ਲਿਆ ਹੈ।

ਇਸ ਮੌਕੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੌਜੂਦ ਸਾਰੇ 26 ਐਮ ਸੀ ਨੇ ਆਮ ਆਦਮੀ ਪਾਰਟੀ ਦੀ ਅੰਜੂ ਚੰਦਰ ਦੇ ਹੱਕ ਵਿੱਚ ਸਨ, ਸਰਬਸੰਮਤੀ ਨਾਲ ਉਨ੍ਹਾਂ ਨੂੰ ਪ੍ਰਧਾਨ ਚੁਣਿਆ ਗਿਆ ਹੈ। ਕੋਈ ਵਿਰੋਧ ਨਹੀਂ। ਪੂਰੀ ਏਕਤਾ ਰਹੀ |ਉਨ੍ਹਾਂ ਕਿਹਾ ਅਸੀਂ ਅੰਜੂ ਚੰਦਰ ਜੀ ਨੂੰ ਆਮ ਆਦਮੀ ਪਾਰਟੀ ਵੱਲੋਂ ਨਵਾਂ ਪ੍ਰਧਾਨ ਬਣਾਇਆ ਹੈ , ਖ਼ਰੜ ਦੇ ਨਵੀਂ MC ਪ੍ਰਧਾਨ ਬਣਨ ਤੇ ਦਿਲੋਂ ਵਧਾਈ। ਸਭ MC ਸਹਿਬਾਨਾਂ ਅਤੇ ਪਿਆਰੇ ਖ਼ਰੜ ਵਾਸੀਆਂ ਦੇ ਸਹਿਯੋਗ ਲਈ ਦਿਲੋਂ ਧੰਨਵਾਦ ਕਰਦੀ ਹਾਂ। ਇਹ ਸਿਰਫ਼ ਸ਼ੁਰੂਆਤ ਹੈ ਅੱਗੇ ਕਈ ਸੁਨਹਿਰੇ ਪੰਨੇ ਲਿਖਣੇ ਨੇ। ਉਨ੍ਹਾਂ ਕਿਹਾ ਕਿ ਹੁਣ ਖਰੜ ਦਾ ਵਿਕਾਸ ਤੇਜੀ ਨਾਲ ਹੋਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।