ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਇੱਕ ਹਫਤੇ ਲਈ ਟਲਿਆ

ਪੰਜਾਬ


ਚੰਡੀਗੜ੍ਹ: 28 ਜੂਨ, ਦੇਸ਼ ਕਲਿੱਕ ਬਿਓਰੋ
ਪੰਜਾਬ ਮੰਤਰੀ ਮੰਡਲ ਵਿੱਚ ਹੋਣ ਵਾਲਾ ਵਿਥਤਾਰ ਹਾਲ ਦੀ ਘੜੀ ਇੱਕ ਹਫਤੇ ਲਈ ਟਲ ਗਿਆ ਹੈ। ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਇੱਕ ਹਫਤੇ ਲਈ ਆਪਣੇ ਜ਼ੱਦੀ ਸਹਿਰ ਉਦੇਪੁਰ ਗਏ ਹੋਏ ਹਨ। ਹੁਣ ਰਾਜਪਾਲ ਦੀ ਚੰਡੀਗੜ੍ਹ ਵਿੱਚ ਗੈਰਮੌਜੂਦਗੀ ਕਾਰਨ ਮੰਤਰੀ ਮੰਡਲ ਵਿੱਚ ਹੋਣ ਵਾਲਾ ਵਿਸਥਾਰ ਉਨ੍ਹਾਂ ਦੇ ਵਾਪਸ ਚੰਡੀਗੜ੍ਹ ਆਉਣ ‘ਤੇ ਹੀ ਹੋ ਸਕੇਗਾ। ਅੱਜ ਲੁਧਿਆਣਾ ਪੱਛਮੀ ਤੋਂ ਚੋਣ ‘ਚ ਜਿੱਤ ਹਾਸਲ ਕਰਨ ਵਾਲੇ ਸੰਜੀਵ ਅਰੋੜਾ 11 ਵਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਦਫਤਰ ਵਿੱਚ ਵਿਧਾਇਕ ਵਜੋਂ ਸਹੁੰ ਚੁੱਕ ਰਹੇ ਹਨ। ਪਹਿਲਾਂ ਇਹ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਸ਼ਾਮ ਨੂੰ ਹੀ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਅਤੇ ਕੁਝ ਮੰਤਰੀਆਂ ਦੀ ਛਾਂਟੀ ਕਰਕੇ ਨਵੇਂ ਚਿਹਰੇ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਏ ਜਾਣਗੇ। ਹੁਣ ਵਿਸਥਾਰ ਟਲਣ ਨਾਲ ਨਵੇਂ ਮੰਤਰੀ ਬਨਣ ਵਾਲੇ ਵਿਧਾਇਕਾਂ ਨੇ ਭੱਜ ਦੌੜ ਹੋਰ ਤੇਜ਼ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।