ਸਿੱਖ ਸੰਗਤ ਲਈ ਖੁਸ਼ਖਬਰੀ: ਆਦਮਪੁਰ ਤੇ ਮੁੰਬਈ ਵਿਚਕਾਰ ਸਿੱਧੀ ਉਡਾਣ ਅੱਜ ਤੋਂ ਹੋ ਰਹੀ ਸ਼ੁਰੂ

ਪੰਜਾਬ ਰਾਸ਼ਟਰੀ

ਆਦਮਪੁਰ, 2 ਜੁਲਾਈ, ਦੇਸ਼ ਕਲਿਕ ਬਿਊਰੋ :
Direct flight between Adampur and Mumbai-ਪੰਜਾਬ ਦੇ ਹਵਾਈ ਸੰਪਰਕ ਨੂੰ ਮਜ਼ਬੂਤ ਕਰਦੇ ਹੋਏ, ਇੰਡੀਗੋ ਏਅਰਲਾਈਨਜ਼ ਅੱਜ ਯਾਨੀ 2 ਜੁਲਾਈ ਤੋਂ ਆਦਮਪੁਰ (ਜਲੰਧਰ) ਅਤੇ ਮੁੰਬਈ (Adampur and Mumbai) ਵਿਚਕਾਰ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਸ ਨਵੀਂ ਸੇਵਾ ਨੂੰ ਪੰਜਾਬ ਦੇ ਲੋਕਾਂ, ਖਾਸ ਕਰਕੇ ਸਿੱਖ ਸੰਗਤ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਕਿਉਂਕਿ ਹੁਣ ਸਿੱਖ ਸੰਗਤ ਪੰਜਾਬ ਤੋਂ ਸਿੱਧੀ ਉਡਾਣ ਲੈ ਕੇ ਮੁੰਬਈ ਜਾ ਸਕਦੀ ਹੈ। ਉੱਥੋਂ ਸਿੱਖ ਸੰਗਤ ਆਸਾਨੀ ਨਾਲ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕ ਸਕੇਗੀ।
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਸਿਰਫ਼ ਇੱਕ ਨਵੀਂ ਉਡਾਣ ਨਹੀਂ ਹੈ, ਸਗੋਂ ਇਹ ਸਿੱਖ ਸ਼ਰਧਾਲੂਆਂ ਦੀ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕਰਨ ਵਾਲਾ ਇੱਕ ਇਤਿਹਾਸਕ ਫੈਸਲਾ ਹੈ। ਪਹਿਲਾਂ ਬਜ਼ੁਰਗ ਸ਼ਰਧਾਲੂਆਂ ਲਈ ਪੰਜਾਬ ਤੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਪਹੁੰਚਣਾ ਬਹੁਤ ਮੁਸ਼ਕਲ ਸੀ।ਕਿਉਂਕਿ ਇੱਥੋਂ ਕੋਈ ਸਿੱਧੀ ਹਵਾਈ ਸੇਵਾ (Direct flight) ਉਪਲਬਧ ਨਹੀਂ ਸੀ।
ਉਨ੍ਹਾਂ ਕਿਹਾ ਕਿ ਉਡਾਣ (UDAN) ਵਰਗੀਆਂ ਯੋਜਨਾਵਾਂ ਇਹ ਸਪੱਸ਼ਟ ਕਰਦੀਆਂ ਹਨ ਕਿ ਕੇਂਦਰ ਸਰਕਾਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਪੂਰੀ ਤਰ੍ਹਾਂ ਸਤਿਕਾਰ ਕਰਦੀ ਹੈ। ਇਹ ਉਡਾਣ ਲਗਭਗ ਢਾਈ ਘੰਟੇ ਦੀ ਹੋਵੇਗੀ। ਜੋ ਕਿ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਦੁਪਹਿਰ 3:30 ਵਜੇ ਦੇ ਕਰੀਬ ਰਵਾਨਾ ਹੋਵੇਗਾ ਅਤੇ ਸ਼ਾਮ 6 ਵਜੇ ਮੁੰਬਈ ਪਹੁੰਚੇਗੀ। ਉਡਾਣ ਦਾ ਸਮਾਂ ਹਰ ਰੋਜ਼ ਇੱਕੋ ਜਿਹਾ ਹੋਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।