ਪੰਜਾਬ ’ਚ ਵ੍ਹੀਅਰ ਵੈਲ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ

ਪੰਜਾਬ

ਅਬੋਹਰ, 7 ਜੁਲਾਈ, ਦੇਸ਼ ਕਲਿੱਕ ਬਿਓਰੋ :

ਪੰਜਾਬ ਵਿੱਚ ਗੋਲੀਆਂ ਮਾਰ ਕੇ ਕਤਲ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਫਿਰ ਸੂਬੇ ਵਿੱਚ ਇਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਅੱਜ ਅਬੋਹਰ ਦੇ ਮਸ਼ਹੂਰ ਦਰਜ਼ੀ ਅਤੇ ਵ੍ਹੀਅਰ ਵੈਲ ਦੇ ਮਾਲਕ ਸੰਜੈ ਵਰਮਾ ਦੀ ਅਣਪਛਾਤੇ ਲੋਕਾਂ ਵੱਲੋਂ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ। ਉਨ੍ਹਾਂ ਦੀ ਮੌਕੇ ’ਤੇ ਹੀ ਹੋਈ ਮੌਤ।

ਜ਼ਿਕਰਯੋਗ ਹੈ ਕਿ ਵ੍ਹੀਅਰ ਵੈਲ ਦੀ ਦੁਕਾਨ ਅਬੋਹਰ ਦੀ ਪਛਾਣ ਸੀ ਅਤੇ ਸ਼ਹਿਰ ਵਿੱਚ ਦੂਰ-ਦੂਰ ਤੋਂ ਗਾਹਕ ਆਉਂਦੇ ਸਨ। ਇਸ ਮੌਤ ਨਾਲ ਸਥਾਨਕ ਕਾਰੋਬਾਰ ਨੂੰ ਵੱਡਾ ਝਟਕਾ ਲੱਗਿਆ ਹੈ। ਲੋਕਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦੀ ਫੜਿਆ ਜਾਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।