ਇਸਲਾਮਾਬਾਦ, 11 ਜੁਲਾਈ, ਦੇਸ਼ ਕਲਿਕ ਬਿਊਰੋ :
Pakistan ਵਿੱਚ ਇਕ ਚਲਦੀ ਬੱਸ ਨੂੰ ਰੋਕ ਕੇ ਹਥਿਆਰਬੰਦ ਹਮਲਾਵਾਰਾਂ ਨੇ ਬੱਸ ਨੂੰ ਰੋਕ ਕੇ ਪੰਜਾਬ ਨਾਲ ਸਬੰਧਤ ਯਾਤਰੀਆਂ ਨੂੰ ਅਗਵਾ ਕਰਕੇ ਗੋਲੀ ਮਾਰ ਦਿੱਤੀ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ, ਵੀਰਵਾਰ ਦੇਰ ਰਾਤ, ਕਵੇਟਾ ਤੋਂ ਲਾਹੌਰ ਜਾ ਰਹੀ ਇੱਕ ਯਾਤਰੀ ਬੱਸ ਨੂੰ ਹਥਿਆਰਬੰਦ ਵਿਅਕਤੀਆਂ ਨੇ ਰੋਕਿਆ, ਜਿਨ੍ਹਾਂ ਨੇ 9 ਯਾਤਰੀਆਂ ਨੂੰ ਅਗਵਾ ਕਰ ਲਿਆ ਅਤੇ ਬਾਅਦ ਵਿੱਚ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਖਬਰਾਂ ਅਨੁਸਾਰ ਹਮਲਾਵਰਾਂ ਨੇ ਬੱਸ ਵਿੱਚ ਸਵਾਰ ਲੋਕਾਂ ਦੇ ਪਹਿਚਾਣ ਪੱਤਰ ਦੇਖਣ ਤੋਂ ਬਾਅਦ ਪੰਜਾਬ ਸੂਬੇ ਨਾਲ ਸਬੰਧ ਰੱਖਣ ਵਾਲੇ 9 ਪੁਰਸ਼ ਯਾਤਰੀਆਂ ਨੂੰ ਚੁਣ ਕੇ ਅਗਵਾ ਕਰ ਲਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ।
ਇਹ ਘਟਨਾ ਉੱਤਰੀ ਬਲੋਚਿਸਤਾਨ ਦੇ ਸਰ ਢੱਕਾ ਖੇਤਰ ਵਿੱਚ ਝੋਬ ਦੇ ਨੇੜੇ ਵਾਪਰੀ। ਜੋ ਕਿ ਲੰਬੇ ਸਮੇਂ ਤੋਂ ਕੱਟੜਪੰਥੀ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ।
ਝੋਬ ਦੇ ਸਹਾਇਕ ਕਮਿਸ਼ਨਰ ਨਵੀਨ ਆਲਮ ਦੇ ਅਨੁਸਾਰ, ਹਮਲਾਵਰਾਂ ਨੇ ਯਾਤਰੀਆਂ ਨੂੰ ਬੱਸ ਤੋਂ ਉਤਾਰਿਆ, ਉਨ੍ਹਾਂ ਦੀ ਪਛਾਣ ਕੀਤੀ ਅਤੇ ਫਿਰ 9 ਪੰਜਾਬੀ ਲੋਕਾਂ ਨੂੰ ਗੋਲੀ ਮਾਰ (9 Punjabis shot dead) ਦਿੱਤੀ।
ਆਲਮ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਲਾਸ਼ਾਂ ਨੂੰ ਬਰਖਾਨ ਜ਼ਿਲ੍ਹੇ ਦੇ ਰੇਖਾਨੀ ਹਸਪਤਾਲ ਭੇਜ ਦਿੱਤਾ ਗਿਆ ਹੈ। ਕਤਲ ਦਾ ਤਰੀਕਾ ਦਰਸਾਉਂਦਾ ਹੈ ਕਿ ਹਮਲਾਵਰ ਪਹਿਲਾਂ ਤੋਂ ਸੋਚੀ-ਸਮਝੀ ਯੋਜਨਾ ਨਾਲ ਆਏ ਸਨ ਅਤੇ ਨਿਸ਼ਾਨਾ ਬਣਾ ਕੇ ਹੱਤਿਆਵਾਂ ਕਰ ਰਹੇ ਸਨ।