ਚੰਡੀਗੜ੍ਹ, 21 ਜੁਲਾਈ, ਦੇਸ਼ ਕਲਿੱਕ ਬਿਓਰੋ :
ਅੱਜ ਦੇ ਯੁੱਗ ਵਿੱਚ ਹਰ ਕੋਈ ਵਿਅਕਤੀ ਸਮਾਰਟ ਫੋਨ ਰੱਖਦਾ ਹੈ ਅਤੇ ਇੰਟਰਨੈਟ ਦੀ ਵਰਤੋਂ ਕਰਦਾ ਹੈ। ਇਸ ਇੰਟਰਨੈਟ ਯੁੱਗ ਵਿੱਚ ਲੋਕ ਸੋਸ਼ਲ ਮੀਡੀਆ ਉਤੇ ਸਰਗਰਮ ਰਹਿੰਦੇ ਹਨ। ਸੋਸ਼ਲ ਮੀਡੀਆ ਜਿੱਥੇ ਲੋਕਾਂ ਨੂੰ ਆਪਸ ਵਿੱਚ ਜੋੜਦਾ ਹੈ, ਨਵੀਂ ਜਾਣਕਾਰੀ ਲੋਕਾਂ ਤਾਂ ਪਹੁੰਚਾਉਣ ਵਿੱਚ ਮਦਦ ਕਰਦਾ ਹੈ। ਇਸ ਦੌਰਾਨ ਕਈ ਠੱਗ ਭੋਲੇ ਭਾਲੇ ਲੋਕ ਠੱਗ ਲੋਕਾਂ ਦਾ ਸ਼ਿਕਾਰ ਬਣ ਜਾਂਦਾ ਹਨ। ਉਥੇ ਸੋਸ਼ਲ ਮੀਡੀਆ ਨੂੰ ਵਰਤਣ ਵਾਲੇ ਸੋਸ਼ਲ ਮੀਡੀਆ ਉਤੇ ਬਿਨਾਂ ਸੋਚੇ ਸਮਝੇ ਕਿਸੇ ਵੀ ਪੋਸਟ ਉਤੇ ਕਲਿੱਕ ਕਰਦੇ ਹਨ ਜਾਂ ਉਸ ਨੂੰ ਸ਼ੇਅਰ ਕਰਦੇ ਹਨ।
ਇਸ ਦੌਰਾਨ ਬੱਚੇ ਲਈ ਆਨਲਾਈਨ ਕਈ ਤਰ੍ਹਾਂ ਦਾ ਖਤਰਿਆ ਬਣਿਆ ਰਹਿੰਦੇ ਹੈ। ਲੋਕਾਂ ਨੂੰ ਮੁਸੀਬਤਾਂ ਤੋਂ ਬਚਾਉਣ ਲਈ ਪੁਲਿਸ ਸਮੇਂ ਸਮੇਂ ਉਤੇ ਜਾਗਰੂਕ ਕਰਦੀ ਰਹਿੰਦੇ ਹਨ। ਅੱਜ ਪੰਜਾਬ ਪੁਲਿਸ ਨੇ ਇਕ ਪੋਸਟ ਰਾਹੀਂ ਲੋਕਾਂ ਨੂੰ ਇੰਟਰਨੈਟ ਉਤੇ ਪਪਲੂ ਨਾ ਬਣਨ ਦੀ ਅਪੀਲ ਕੀਤੀ ਹੈ। ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਹੈ, ‘ਇੰਟਰਨੈੱਟ ‘ਤੇ ਨਾ ਬਣੋ ਪਪਲੂ — ਸਮਝਦਾਰ ਰਹੋ, ਸੁਰੱਖਿਅਤ ਰਹੋ! ਆਪਣੇ ਬੱਚਿਆਂ ਨੂੰ ਔਨਲਾਈਨ ਖ਼ਤਰਿਆਂ ਤੋਂ ਬਚਾਓ। ਇਹ ਵੀ ਕਿਹਾ ਗਿਆ ਹੈ ਕਿ ਕੁਝ ਵੀ ਕਲਿੱਕ ਜਾਂ ਸ਼ੇਅਰ ਕਰਨ ਤੋਂ ਪਹਿਲਾਂ ਸੋਚੋ, ਸਾਈਬਰ ਸਮਾਰਟ ਬਣੋ।