ਅੱਜ ਦਾ ਇਤਿਹਾਸ
27 ਜੁਲਾਈ 2015 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ APJ Abdul Kalam ਦਾ ਦੇਹਾਂਤ ਹੋ ਗਿਆ
ਚੰਡੀਗੜ੍ਹ, 27 ਜੁਲਾਈ, ਦੇਸ਼ ਕਲਿਕ ਬਿਊਰੋ :
ਦੇਸ਼-ਦੁਨੀਆ ‘ਚ 27 ਜੁਲਾਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ‘ਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ। 27 ਜੁਲਾਈ ਦਾ ਇਤਿਹਾਸ ਇਸ ਪ੍ਰਕਾਰ ਹੈ :-
- ਅੱਜ ਦੇ ਦਿਨ 1862 ਨੂੰ ਅਮਰੀਕੀ ਸ਼ਹਿਰ ਕੈਂਟਨ ਵਿੱਚ ਤੂਫਾਨ ਨੇ ਤਬਾਹੀ ਮਚਾ ਦਿੱਤੀ, ਜਿਸ ਵਿੱਚ 40 ਹਜ਼ਾਰ ਲੋਕ ਮਾਰੇ ਗਏ।
- 1888 ਵਿੱਚ 27 ਜੁਲਾਈ ਨੂੰ ਫਿਲਿਪ ਪ੍ਰੈਟ ਨੇ ਪਹਿਲੀ ਇਲੈਕਟ੍ਰਿਕ ਆਟੋਮੋਬਾਈਲ ਦਾ ਪ੍ਰਦਰਸ਼ਨ ਕੀਤਾ।
- 27 ਜੁਲਾਈ ਨੂੰ 1897 ਵਿੱਚ ਬਾਲ ਗੰਗਾਧਰ ਤਿਲਕ ਨੂੰ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ।
- 1935: ਚੀਨ ਦੀਆਂ ਯਾਂਗਸੀ ਅਤੇ ਹੁਆਂਗ ਨਦੀਆਂ ਵਿੱਚ ਹੜ੍ਹਾਂ ਨੇ ਦੋ ਲੱਖ ਲੋਕਾਂ ਦੀ ਜਾਨ ਲੈ ਲਈ।
- ਅੱਜ ਦੇ ਦਿਨ 1982 ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਲਗਭਗ 11 ਸਾਲਾਂ ਵਿੱਚ ਪਹਿਲਾ ਅਮਰੀਕਾ ਦੌਰਾ।
- 27 ਜੁਲਾਈ ਨੂੰ 1987 ਵਿੱਚ ਖੋਜੀਆਂ ਨੇ ਟਾਈਟੈਨਿਕ ਦੇ ਮਲਬੇ ਦੀ ਖੋਜ ਕੀਤੀ।
- ਅੱਜ ਹੀ ਦੇ ਦਿਨ 1994 ਨੂੰ ਨਿਸ਼ਾਨੇਬਾਜ਼ ਜਸਪਾਲ ਰਾਣਾ ਨੇ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ।
- 27 ਜੁਲਾਈ 1996 ਨੂੰ ਅਮਰੀਕਾ ਦੇ ਜਾਰਜੀਆ ਦੇ ਅਟਲਾਂਟਾ ਵਿੱਚ ਹੋਈਆਂ ਓਲੰਪਿਕ ਖੇਡਾਂ ਦੇ ਰੰਗੀਨ ਪ੍ਰੋਗਰਾਮ ਦੌਰਾਨ ਇੱਕ ਬੰਬ ਫਟਿਆ।
- ਅੱਜ ਦੇ ਦਿਨ 2015 ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ APJ Abdul Kalam ਦਾ ਦੇਹਾਂਤ ਹੋ ਗਿਆ।
- 27 ਜੁਲਾਈ 2020 ਨੂੰ ਕੋਵਿਡ-19 ਮਹਾਂਮਾਰੀ ਨੂੰ ਸਭ ਤੋਂ ਗੰਭੀਰ ਵਿਸ਼ਵ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਗਿਆ