ਏਐਨਐਮ, ਆਂਗਣਵਾੜੀ ਤੇ ਆਸ਼ਾ ਵਰਕਰਾਂ ਨੂੰ ਵੀ ਮਿਲਣਗੇ ਹਜ਼ਾਰ-ਹਜ਼ਾਰ ਰੁਪਏ
ਤੀਜ ਦੇ ਪਵਿੱਤਰ ਤਿਉਂਹਾਰ ਮੌਕੇ ਅਤੇ ਰੱਖੜੀ ਦੇ ਤਿਉਂਹਾਰ ਤੋਂ ਪਹਿਲਾਂ ਸੂਬਾ ਸਰਕਾਰ ਨੇ ਔਰਤਾਂ ਲਈ ਖਜ਼ਾਨਾ ਮੂੰਹ ਖੋਲ੍ਹਿਆ ਹੈ। ਤੀਜ ਮੌਕੇ ਮੁੱਖ ਮੰਤਰੀ ਵੱਲੋਂ ਔਰਤ ਲਈ ਅੱਜ ਵੱਡੇ ਐਲਾਨ ਕੀਤੇ ਗਏ ਹਨ।
ਚੰਡੀਗੜ੍ਹ, 28 ਜੁਲਾਈ, ਦੇਸ਼ ਕਲਿੱਕ ਬਿਓਰੋ :
ਤੀਜ ਦੇ ਪਵਿੱਤਰ ਤਿਉਂਹਾਰ ਮੌਕੇ ਅਤੇ ਰੱਖੜੀ ਦੇ ਤਿਉਂਹਾਰ ਤੋਂ ਪਹਿਲਾਂ ਸੂਬਾ ਸਰਕਾਰ ਨੇ ਔਰਤਾਂ ਲਈ ਖਜ਼ਾਨਾ ਮੂੰਹ ਖੋਲ੍ਹਿਆ ਹੈ। ਤੀਜ ਮੌਕੇ ਮੁੱਖ ਮੰਤਰੀ ਵੱਲੋਂ ਔਰਤ ਲਈ ਅੱਜ ਵੱਡੇ ਐਲਾਨ ਕੀਤੇ ਗਏ ਹਨ।
ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਤੀਜ ਦਾ ਪਵਿੱਤਰ ਉਤਸਵ ਇਸ ਵਾਰ ਮਹਿਲਾਵਾਂ ਲਈ ਇੱਕ ਨਵੀਂ ਉਮੀਦ ਦੀ ਸੌਗਾਤ ਦਿੱਤੀ ਹੈ। ਤੀਜ ਦੇ ਉਤਸਵ ‘ਤੇ ਭਰਾ ਵੱਲੋਂ ਆਪਣੀ ਭੈਣ ਨੂੰ ਉਪਹਾਰ ਦੇਣ ਦੀ ਰਿਵਾਇਤ ਨਿਭਾਉਂਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਿਲਾਵਾਂ ਨੂੰ ਭਲਾਈਕਾਰੀ ਯੋਜਨਾਵਾਂ ਰੂਪੀ ਕੋਥਲੀ ਭੇਂਟ ਕੀਤੀ।
ਅੱਜ ਜਿਲ੍ਹਾ ਅੰਬਾਲਾ ਵਿੱਚ ਤੀਜ ਉਤਸਵ ਮੌਕੇ ਵਿੱਚ ਆਯੋਜਿਤ ਰਾਜ ਪੱਧਰੀ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਨੂੰ ਹੋਰ ਵੱਧ ਤੇਜੀ ਦੇਣ ਲਈ ਲਾਡੋ ਸਖ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਜਣੇਪਾ ਮਹਿਲਾਵਾਂ ਦੀ ਦੇਖਭਾਂਲ ਲਈ ਲਾਡੋ ਸਖੀ ਨੂੰ ਲਗਾਇਆ ਜਾਵੇਗਾ। ਇਹ ਲਾਡੋ ਸਖੀ ਆਂਗਣਵਾੜੀ ਵਰਕਰ, ਆਸ਼ਾ ਵਰਕਰ ਤੇ ਏਐਨਐਮ ਭੈਣਾ ਗਰਭਵਤੀ ਮਹਿਲਾਵਾਂ ਦੇ ਜਣੇਪੇ ਦੌਰਾਨ ਦੇਖਭਾਲ ਕਰਣਗੀਆਂ। ਇਸ ਯੋਜਨਾ ਤਹਿਤ ਬੇਟੀ ਪੈਦਾ ਹੋਣ ‘ਤੇ ਹਰ ਲਾਡੋ ਸਖੀ ਨੂੰ 1 ਹਜਾਰ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਆਂਗਣਵਾੜੀਆਂ ਵਿੱਚ ਵੱਧਦੇ ਕਦਮ ਡਿਜੀਟਲ ਬਾਲ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਪ੍ਰੋਗਰਾਮ ਆਂਗਨਵਾੜੀ ਵਰਕਰਾਂ ਦੀ ਨਿੱਕੇ ਬੱਚਿਆਂ ਦੀ ਦੇਖਭਾਲ ਅਤੇ ਸਿਖਿਆ ਵਿੱਚ ਮਦਦ ਕਰੇਗਾ।
ਸਰਕਾਰ ਦੀ ਨਵੀਂ ਪਹਿਲਾਂ ਨਾਲ ਹਰਿਆਣਾ ਵਿੱਚ ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪ 50 ਫੀਸਦੀ ਹੋ ਗਏ ਹਨ। ਇਸ ਗਤੀ ਵਿੱਚ ਹੋਰ ਤੇਜੀ ਲਿਆਉਣ ਲਈ ਮੁੱਖ ਮੰਤਰੀ ਨੇ ਅੱਜ ਕੁੱਝ ਹੋਰ ਨਵੀਂ ਪਹਿਲਾਂ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਟਾਰਟਅੱਪ ਨੀਤੀ ਵਿੱਚ 50 ਫੀਸਦੀ ਲਾਭਕਾਰ ਮਹਿਲਾਵਾਂ ਦੀ ਅਗਵਾਈ ਵਾਲੇ ਸਟਾਰਟਅੱਪ ਹੋਣਗੇ। ਛੋਟੀ ਉਮਰ ਵਿੱਚ ਹੀ ਉਦਮਸ਼ੀਲਤਾ ਵਿੱਚ ਦਿਲਚਸਪੀ ਨੂੰ ਵਧਾਉਣ ਲਈ ਵਿਦਿਆਰਥੀਆਂ ਨੂੰ 10 ਹਜਾਰ ਡੂ-ਇਟ-ਯੂਅਰ ਸੈਲਫ ਕਿੱਟ ਵੰਡੀਆਂ ਜਾਣਗੀਆਂ। ਹੱਥ ਨਾਲ ਬਣਾਈ ਜਾਣ ਵਾਲੀ ਚੀਜ਼ਾਂ, ਜਿਵੇਂ ਕਿ ਰਿਵਾਇਤੀ ਕਪੜਾ, ਵਾਤਾਵਰਣ ਅਨੁਕੂਲ ਗ੍ਰਾਮੀਣ ਕ੍ਰਾਫਟ, ਆਯੂਰਵੇਦ ਅਧਾਰਿਤ ਹੈਲਥ ਐਂਡ ਵੈਲਨੈਸ , ਦੇਸੀ ਖੁਰਾਕ ਉਤਪਾਦਾਂ ਆਦਿ ਬਨਾਉਣ ਵਿੱਚ ਲੱਗੇ ਮਹਿਲਾਵਾਂ ਦੇ ਅਗਵਾਈ ਵਾਲੇ ਸਟਾਰਟਅੱਪ ਦੀ ਸਹਾਇਤਾ ਲਈ ਇੱਕ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਵਿੱਚ 50 ਹਜਾਰ ਤੋਂ 1 ਲੱਖ ਰੁਪਏ ਤੱਕ ਦੀ ਮਦਦ ਦਿੱਤੀ ਜਾਵੇਗੀ।