ਸ੍ਰੀ ਚਮਕੌਰ ਸਾਹਿਬ / ਮੋਰਿੰਡਾ: 8 ਅਗਸਤ, ਭਟੋਆ
ਪੰਜਾਬ ਕਲਾ ਮੰਚ ਰਜਿ. ਸ੍ਰੀ ਚਮਕੌਰ ਸਾਹਿਬ ਵੱਲੋ ਇਲਾਕਾ ਨਿਵਾਸੀਆਂ ਤੇ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ 24ਵਾਂ ਤੀਆਂ ਦਾ ਮੇਲਾ ਅਨਾਜ ਮੰਡੀ ਸ੍ਰੀ ਚਮਕੌਰ ਸਾਹਿਬ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਟੇਜ ਦਾ ਉਦਘਾਟਨ ਬੀਬੀ ਹਰਪ੍ਰੀਤ ਕੌਰ ਨੇ ਰੀਬਨ ਕੱਟ ਕੇ ਕੀਤਾ ਗਿਆ। ਜਸਮੀਨ ਕੌਰ ਕਤਲੌਰ ਵੱਲੋ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਦੀ ਵਾਰ ਪੇਸ਼ ਕਰਨ ਉਪਰੰਤ ਜਾਗੋ ਦੀ ਰਸਮ ਦਾ ਉਦਘਾਟਨ ਦਾ ਚਿੱਤਰਾ ਬਾਂਸਲ ਨੇ ਜਾਗੋ ਜਗਾ ਕੇ ਕੀਤੀ ਗਈ। ਵੱਖ-ਵੱਖ ਸਕੂਲਾਂ ਦੀਆਂ ਲੜਕੀਆਂ ਵਲੋਂ ਜਾਗੋ , ਬੋਲੀਆਂ, ਸਿੱਠਣੀਆਂ ਅਤੇ ਗਿੱਧੇ ਦੀਆ ਧਮਾਲਾ ਪਾ ਕੇ ਤੀਆਂ ਦੇ ਤਿਉਹਾਰ ਦੀਆਂ ਖੁਸ਼ੀਆਂ ਜਾਹਰ ਕੀਤੀਆਂ। ਇਸ ਮੌਕੇ ਵੱਖ-ਵੱਖ ਸਕੂਲਾਂ ਅਤੇ ਪਿੰਡਾਂ ਦੀਆਂ ਲੜਕੀਆਂ ਵਲੋਂ ਐਕਸ਼ਨ ਸੌੰਗ, ਲੋਕ ਗੀਤ, ਕੋਰੀਓਗ੍ਰਾਫੀ, ਸ਼ਾਨਦਾਰ ਗਿੱਧੇ ਅਤੇ ਕੀਮਾ ਮਲਕੀ ਆਦਿ ਦੀ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ ਅਤੇ ਦਰਸ਼ਕਾਂ ਤੋਂ ਵਾਹ ਵਾਹ ਖੱਟੀ ਅਤੇ ਪੂਰਾ ਪੰਡਾਲ ਤਾੜੀਆਂ ਨਾਲ ਗੁੰਜਦਾ ਰਿਹਾ। ਕੈਪਟਨ ਹਰਪਾਲ ਸਿੰਘ ਸੰਧੂਆਂ ਵਲੋਂ ਨਸ਼ਿਆਂ ਅਤੇ ਵਾਤਾਵਰਣ ਸਬੰਧੀ ਕਵਿਤਾ ਅਤੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਮਹਿੰਦੀ, ਮਿਸ ਤੀਜ, ਪੀਂਘ ਆਦਿ ਦੇ ਮੁਕਾਬਲੇ ਕਰਵਾਏ ਗਏ। ਮਹਿੰਦੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਪ੍ਰੀਤ ਕੌਰ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਭੈਰੋਂਮਾਜਰਾ, ਦੂਜਾ ਸਥਾਨ ਗੁਰਲੀਨ ਕੌਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲਮਾਜਰਾ, ਜਪੁਜੀ ਢਿੱਲੋ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਭੈਰੋਂਮਾਜਰਾ ਨੇ ਤੇ ਮਹਿਕਦੀਪ ਕੌਰ ਮਹਾਰਾਣੀ ਸਤਿੰਦਰ ਕੌਰ ਬੇਲਾ ਨੇ ਤੀਜਾ ਸਥਾਨ ਹਰਪ੍ਰੀਤ ਕੌਰ ਖਾਲਸਾ ਸੀਨੀ: ਸੈ: ਸਕੂਲ ਜੰਡ ਸਾਹਿਬ ਨੇ ਹਾਸਿਲ ਕੀਤਾ। ਮਿਸ ਤੀਜ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਰਸ਼ਦੀਪ ਕੌਰ, ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਬਹਿਰਾਮਪੁਰ ਬੇਟ, ਦੂਜਾ ਸਥਾਨ ਪ੍ਰਭਸਿਮਰਨ ਕੌਰ ਖਾਲਸਾ ਸੀਨੀ: ਸੈ: ਸਕੂਲ ਜੰਡ ਸਾਹਿਬ, ਤੀਜਾ ਸਥਾਨ ਜਗਜੋਤ ਕੌਰ ਮਹਾਰਾਣੀ ਸਤਿੰਦਰ ਕੌਰ ਮਾਡਰਨ ਸੀਨੀ ਸੈਕ: ਸਕੂਲ, ਬੇਲਾ ਨੇ ਹਾਸਲ ਕੀਤਾ। ਪੀਂਘ ਮੁਕਾਬਲੇ ਵਿੱਚ ਪਹਿਲਾ ਸਥਾਨ ਅਮ੍ਰਿਤ ਕੌਰ ਚਮਕੌਰ ਸਾਹਿਬ, ਦੂਜਾ ਸਥਾਨ ਗਗਨਦੀਪ ਕੌਰ ਬੇਲਾ, ਤੀਜਾ ਸਥਾਨ ਪ੍ਰਿਯਕਾ ਹਾਫਿਜਾਬਾਦ ਅਤੇ ਰਣਧੀਰ ਕੌਰ ਬੇਲਾ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਮੇਲੇ ‘ਚ ਜਾਗੋ, ਗਿੱਧਾ, ਐਕਸ਼ਨ ਸੌਂਗ, ਲੋਕ ਗੀਤ, , ਮਹਿੰਦੀ, ਪੀਂਘ, ਚੂੜੀਆਂ, ਘੋੜੀਆਂ, ਸਿੱਠਣੀਆਂ, ਬੋਲੀਆਂ ਅਤੇ ਪੁਰਾਣੇ ਪੰਜਾਬੀ ਵਿਰਸੇ ਨਾਲ ਸਬੰਧਤ ਪ੍ਰਸ਼ਨ ਉੱਤਰ ਮੁਕਾਬਲੇ ਵੀ ਕਰਵਾਏ ਗਏ ਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।ਮੇਲੇ ਦੀ ਦਿਲ ਖਿੱਚ ਆਈਟਮ ਬਿਸਕੁਟਾਂ ਦਾ ਸੰਧਾਰਾ ਡਾ. ਗੁਰਸੇਵਕ ਸਿੰਘ ਪੁਰਖਾਲੀ ਵਲੋਂ ਲਿਆਂਦਾ ਗਿਆ , ਜੋ ਸਾਰੇ ਪੰਡਾਲ ਵਿੱਚ ਵੰਡਿਆ ਗਿਆ।
ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਅਮਨਪ੍ਰੀਤ ਕੌਰ ਰਾਏ, ਬੀ.ਜੇ.ਪੀ ਦੀ ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ, ਭਾਜਪਾ ਦੇ ਜਿਲਾ ਸਕੱਤਰ ਜਤਿੰਦਰ ਗੁੰਬਰ ਮੋਰਿੰਡਾ, ਪ੍ਰਿੰਸੀਪਲ ਅਮਰਜੀਤ ਸਿੰਘ ਕੰਗ, ਪੈਨਸ਼ਨਰ ਮਹਾਸੰਘ ਦੇ ਪ੍ਰਧਾਨ ਧਰਮਪਾਲ ਸਿੰਘ ਸੋਖਲ, ਕੁਲਜੀਤ ਸਿੰਘ ਸ਼ਾਹੀ ਗਧਰਾਮ ਖੁਰਦ, ਜਿਲਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੋਪੜ ਤੋਂ ਅਸ਼ਵਨੀ ਸ਼ਰਮਾ ਤੇ ਰਿਕੂ ਸੈਣੀ , ਗਿਆਨ ਸਿੰਘ ਬਸੀਗੁੱਜਰਾਂ, ਡਾ: ਰਾਜਪਾਲ, ਡਾ: ਸੁਦੇਸ਼ ਸ਼ਰਮਾ ਦੁਆਰਾ ਵੱਖ-ਵੱਖ ਟੀਮਾਂ ਨੂੰ ਟਰਾਫੀ, ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਮੇਲੇ ਵਿੱਚ ਪਿੰਡਾਂ ਦੀਆ ਔਰਤਾਂ, ਮੁਟਿਆਰਾਂ, ਬਜੁਰਗਾਂ ਨੇ ਭਾਰੀ ਗਿਣਤੀ ਵਿੱਚ ਪਹੁੰਚ ਕਿ ਮੇਲੇ ਦਾ ਆਨੰਦ ਮਾਣਿਆ । ਮੇਲੇ ਨੂੰ ਸਫਲ ਕਰਨ ਵਿੱਚ ਪ੍ਰਧਾਨ ਤੇ ਸਮੂਹ ਆਹੁਦੇਦਾਰਾਂ ਵੱਲੋ ਆਪੋ ਆਪਣੀ ਡਿਊਟੀ ਨਿਭਾ ਕੇ ਅਹਿਮ ਯੋਗਦਾਨ ਪਾਇਆ ਗਿਆ।



