ਨਵੀਂ ਦਿੱਲੀ, 19 ਅਗਸਤ, ਦੇਸ਼ ਕਲਿਕ ਬਿਊਰੋ :
ਅੱਜ ਮੰਗਲਵਾਰ ਨੂੰ I.N.D.I.A ਬਲਾਕ ਨੇ ਉਪ ਰਾਸ਼ਟਰਪਤੀ ਚੋਣ ਲਈ ਸੇਵਾਮੁਕਤ ਸੁਪਰੀਮ ਕੋਰਟ ਦੇ ਜਸਟਿਸ ਬੀ. ਸੁਦਰਸ਼ਨ ਰੈੱਡੀ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਉਨ੍ਹਾਂ ਦਾ ਸਾਹਮਣਾ NDA ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨਾਲ ਹੋਵੇਗਾ।
ਖਾਸ ਗੱਲ ਇਹ ਹੈ ਕਿ ਦੋਵੇਂ ਉਮੀਦਵਾਰ ਦੱਖਣ ਤੋਂ ਹਨ। ਸੇਵਾਮੁਕਤ ਜਸਟਿਸ ਰੈੱਡੀ ਆਂਧਰਾ ਪ੍ਰਦੇਸ਼ ਤੋਂ ਹਨ, ਜਦੋਂ ਕਿ ਸੀਪੀ ਰਾਧਾਕ੍ਰਿਸ਼ਨਨ ਤਾਮਿਲਨਾਡੂ ਤੋਂ ਹਨ।
ਇਸ ਚੋਣ ਲਈ ਨਾਮਜ਼ਦਗੀਆਂ 21 ਤਰੀਕ ਤੱਕ ਭਰੀਆਂ ਜਾਣਗੀਆਂ। ਵੋਟਿੰਗ 9 ਸਤੰਬਰ ਨੂੰ ਹੋਵੇਗੀ। ਰਾਧਾਕ੍ਰਿਸ਼ਨਨ ਭਲਕੇ 20 ਅਗਸਤ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ।
