ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਤੇ ਵਿਜੇ ਸ਼ਰਮਾ ਟਿੰਕੂ ਮੇਲੇ ਵਿੱਚ ਹੋਏ ਸ਼ਾਮਿਲ
ਮੋਰਿੰਡਾ 19 ਅਗਸਤ. ( ਭਟੋਆ )
ਯੂਥ ਵੈਲਫੇਅਰ ਤੇ ਯੁਵਕ ਸੇਵਾਵਾਂ ਕਲੱਬ ਰਜਿਸਟਰਡ ਪਿੰਡ ਓਇੰਦ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਗਾ ਜਾਹਰ ਪੀਰ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਕਬੱਡੀ ਕੱਪ ਕਰਵਾਇਆ ਗਿਆ ਇਸ ਖੇਡ ਮੇਲੇ ਵਿੱਚ ਕੁੱਲ 42 ਟੀਮਾਂ ਨੇ ਭਾਗ ਲਿਆ। ਇਸ ਖੇਡ ਮੇਲੇ ਦਾ ਉਦਘਾਟਨ ਜਥੇਦਾਰ ਕੁਲਦੀਪ ਸਿੰਘ ਮੀਤ ਪ੍ਰਧਾਨ ਤਰਨਾ ਲੁਧਿਆਣਾ ਅਤੇ ਅਮਨਦੀਪ ਸਿੰਘ ਮਾਗਟ ਸਾਬਕਾ ਪ੍ਰਧਾਨ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਨੇ ਕੀਤਾ ਅਤੇ ਉਹਨਾਂ ਖਿਡਾਰੀਆਂ ਦੇ ਨਾਲ ਜਾਣ ਪਛਾਣ ਵੀ ਕੀਤੀ। ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਤੇ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਅਜਿਹੇ ਖੇਡ ਮੇਲੇ ਕਰਵਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜੀ ਨਸ਼ਿਆਂ ਵਰਗੀਆਂ ਤੇ ਹੋਰ ਭੈੜੀਆਂ ਅਲਾਮਤਾਂ ਤੋਂ ਬਚ ਸਕੇ ਇਸ ਮੌਕੇ ਉਪਰੋਕਤ ਆਗੂਆਂ ਨੇ ਇਸ ਖੇਡ ਮੇਲੇ ਲਈ ਮਾਲੀ ਸਹਾਇਤਾ ਵੀ ਦਿੱਤੀ ਅਤੇ ਖਿਡਾਰੀਆਂ ਨਾਲ ਜਾਨ ਪਹਿਚਾਣ ਕਰਕੇ ਉਨਾ ਦਾ ਹੌਸਲਾ ਵਧਾਇਆ ਗਿਆ।.ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਰਾਜਾ ਰਜਿੰਦਰ ਸਿੰਘ ਨਨਹੇੜੀਆਂ ਹਲਕਾ ਕੋਆਰਡੀਨੇਟਰ ਬੀਐਸ ਪੀ ਸ੍ਰੀ ਚਮਕੌਰ ਸਾਹਿਬ, ਵੀਰ ਦਵਿੰਦਰ ਸਿੰਘ ਬੱਲਾਂ, ਕੇਸਰ ਸਿੰਘ ਸਮਾਣਾ ਕਲਾਂ, ਜਗਤਾਰ ਸਿੰਘ ਘੜੂੰਆਂ, ਜਤਿੰਦਰ ਗੁੰਬਰ ਬੀਜੇਪੀ ਆਗੂ, ਦਵਿੰਦਰ ਸਿੰਘ ਕੋਚ , ਦਵਿੰਦਰ ਸਿੰਘ ਭੋਲਾ ਕੁਰਾਲੀ, ਮਦਨ ਸਿੰਘ ਮਾਣਕਪੁਰ, ਬਲਾਕ ਕਾਂਗਰਸ ਪ੍ਰਧਾਨ ਮਾਜਰੀ, ਭੁਪਿੰਦਰ ਸਿੰਘ ਭਿੰਦੂ ਆਦਿ ਵੀ ਹਾਜ਼ਰ ਸਨ। ਇਸ ਖੇਡ ਮੇਲੇ ਵਿੱਚ 55 ਕਿਲੋ ਦੇ ਮੈਚ ਦੌਰਾਨ ਪਹਿਲਾ ਇਨਾਮ ਲੁਧਿਆਣਾ ਦੀ ਟੀਮ ਅਤੇ ਦੂਜਾ ਫਗਵਾੜਾ ਦੀ ਟੀਮ ਨੇ ਜਿੱਤਿਆ ਅਤੇ ਕਬੱਡੀ 45 ਕਿੱਲੋ ਵਿੱਚ ਪਹਿਲਾ ਇਨਾਮ ਲਲਤੋਂ ਕਲਾਂ ਅਤੇ ਦੂਜਾ ਇਨਾਮ ਰਸੂਲੜਾ ਮਾਜਰੀ ਦੀ ਟੀਮ ਨੇ ਜਿੱਤਿਆ। ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਵਿੱਚ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਓਇੰਦ, ਡਾਕਟਰ ਬਹਾਦਰ ਸਿੰਘ ਚੇਅਰਮੈਨ, ਜਸਕਰਨ ਸਿੰਘ ਆਰਕੀਟੈਕਟ, ਹਰਜਿੰਦਰ ਸਿੰਘ ਕੰਧੋਲਾ,ਯਾਦਵਿੰਦਰ ਸਿੰਘ ਯਾਦੀ, ਰਤਨ ਸਿੰਘ ਫੌਜੀ, ਸੰਗਤ ਸਿੰਘ ਪੁਆਰ, ਕਮਲਦੀਪ ਕੰਧੋਲਾ, ਸੂਬੇਦਾਰ ਪ੍ਰੀਤਪਾਲ ਸਿੰਘ, ਦੀਪਾ ਖਾਬੜਾ, ਕਰਨਪ੍ਰੀਤ ਸਿੰਘ ਕੇਪੀ, ਸੁਰਿੰਦਰ ਪਾਲ ਸਿੰਘ ਮੰਗਾ, ਨਛੱਤਰ ਸਿੰਘ, ਜਸਵਿੰਦਰ ਸਿੰਘ ਰੌਲੂ ਮਾਜਰਾ, ਸੁਖਵਿੰਦਰ ਮੋਰਿੰਡਾ , ਪਿੰਦਰ ਹੁੰਦਲ, ਨਵਦੀਪ ਉੱਪਲ ਆਦਿ ਨੇ ਸ਼ਾਨਦਾਰ ਸੇਵਾਵਾਂ ਨਿਭਾਈਆਂ। ਜਦਕਿ ਇਸ ਕਬੱਡੀ ਟੂਰਨਾਮੈਂਟ ਦੀ ਕਮੈਂਟਰੀ ਕੁਲਵੀਰ ਸਿੰਘ ਸਮਰੌਲੀ ਅਤੇ ਜੱਸਾ ਘਰਖਣਾ ਆਦਿ ਵੱਲੋ ਕੀਤੀ ਗਈ, ਜਿਨ੍ਹਾਂ ਨੇ ਆਪਣੇ ਸ਼ਬਦਾਂ ਰਾਹੀਂ ਦਰਸ਼ਕਾ ਨੂੰ ਕੀਲ ਕੇ ਰੱਖਿਆ ਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।