ਸ਼ਰਮਨਾਕ ਖਬਰ ਸਾਹਮਣੇ ਆਈ ਹੈ ਇਕ ਅਧਿਆਪਕ ਨੇ ਆਪਣੀ ਪਤਨੀ ਨੂੰ ਨੰਗਾਂ ਕਰਕੇ ਸ਼ਹਿਰ ਵਿੱਚ ਘੁਮਾਇਆ ਹੈ। ਆਰੋਪੀ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਕਿਸੇ ਨਾਲ ਨਜਾਇਜ਼ ਸਬੰਧ ਹਨ।
ਨਵੀਂ ਦਿੱਲੀ, 11 ਸਤੰਬਰ, ਦੇਸ਼ ਕਲਿੱਕ ਬਿਓਰੋ :
ਸ਼ਰਮਨਾਕ ਖਬਰ ਸਾਹਮਣੇ ਆਈ ਹੈ ਇਕ ਲੈਕਚਰਾਰ ਨੇ ਆਪਣੀ ਅਧਿਆਪਕ ਪਤਨੀ ਨੂੰ ਨੰਗਾਂ ਕਰਕੇ ਸ਼ਹਿਰ ਵਿੱਚ ਘੁਮਾਇਆ ਹੈ। ਆਰੋਪੀ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਕਿਸੇ ਨਾਲ ਨਜਾਇਜ਼ ਸਬੰਧ ਹਨ। ਇਹ ਮਾਮਲੇ ਉੜੀਸਾ ਦੇ ਪੁਰੀ ਦਾ ਹੈ। ਅਧਿਆਪਕ ਨੇ ਨਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਪਤਨੀ ਅਤੇ ਇਕ ਨੌਜਵਾਨ ਉਤੇ ਪਹਿਲਾਂ ਹਥੌੜਿਆਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਨੂੰ ਅਰਧ ਨਗਨ ਹਾਲਤ ਵਿੱਚ ਸੜਕਾਂ ਉਤੇ ਘੁੰਮਾਇਆ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਮੰਗਲਵਾਰ ਨੂੰ ਕਾਲਜ ਲੈਕਚਰਾਰ ਅਤੇ ਉਸਦੇ ਸਾਥੀ ਨੇ ਔਰਤ ਅਤੇ ਇਕ ਹੋਰ ਵਿਅਕਤੀ ਉਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਕੱਪੜੇ ਪਾੜ ਕੇ ਘੁੰਮਾਇਆ। ਕਿਹਾ ਜਾ ਰਿਹਾ ਹੈ ਕਿ ਦੋਵਾਂ ਦੇ ਨਜਾਇਜ਼ ਸਬੰਧਾਂ ਦਾ ਸ਼ੱਕ ਹੋਇਆ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
ਪੁਲਿਸ ਨੇ ਦੱਸਿਆ ਕਿ 37 ਸਾਲਾ ਅਧਿਆਪਕਾਂ ਪਿਛਲੇ ਸਮੇਂ ਤੋਂ 43 ਸਾਲਾ ਪਤੀ ਤੋਂ ਅਲੱਗ ਰਹਿ ਰਹੀ ਸੀ। ਹਮਲਾਵਰ ਜਗਤ ਸਿੰਘਪੁਰ ਜ਼ਿਲ੍ਹੇ ਦੇ ਇਕ ਵਿਦਿਅਕ ਸੰਸਥਾ ਵਿੱਚ ਕਮਰਸ ਦਾ ਲੈਕਚਰਾਰ ਹੈ। ਔਰਤ ਘਰੇਲੂ ਹਿੰਸਾ ਦੀ ਸ਼ਿਕਾਇਤ ਦੇ ਚਲਦਿਆਂ ਪਤੀ ਤੋਂ ਅਲਗ ਪੁਰੀ ਜ਼ਿਲ੍ਹੇ ਵਿੱਚ ਇਕ ਕਿਰਾਏ ਦੇ ਘਰ ਵਿੱਚ ਆਪਣੇ 14 ਸਾਲਾ ਬੇਟੇ ਨਾਲ ਰਹਿ ਰਹੀ ਸੀ। ਮੰਗਲਵਾਰ ਨੂੰ ਲੈਕਚਰਾਰ ਅਤੇ ਉਸਦਾ ਇਕ ਦੋਸਤ ਅਚਾਨਕ ਉਸਦੇ ਘਰ ਪਹੁੰਚੇ। ਦੋਵਾਂ ਔਰਤ ਅਤੇ ਇਕ ਹੋਰ ਵਿਅਕਤੀ ਨੂੰ ਘਰ ਵਿਚ ਦੇਖ ਕੇ ਹਮਲਾ ਕਰ ਦਿੱਤਾ, ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਦੱਸਿਆ ਕਿ ਦੋਵਾਂ ਦੇ ਕੱਪੜੇ ਪਾੜ ਦਿੱਤੇ। ਬਾਅਦ ਵਿੱਚ ਘਸੀਟਦੇ ਹੋਏ ਲੈ ਗਏ। ਦੋਵਾਂ ਨੇ ਮਿਲਕੇ ਔਰਤ ਅਤੇ ਉਸ ਵਿਅਕਤੀ ਨੂੰ ਮਾਲਾ ਪਹਿਨਾਈ, ਵਿਅਕਤੀ ਤੋਂ ਔਰਤ ਦੇ ਸਿੰਧੂਰ ਵੀ ਭਰਵਾਇਆ।