Accident

ਕੈਬਨਿਟ ਮੰਤਰੀ ਨੇ ਸੋਸ਼ਲ ਮੀਡੀਆ ਤੋਂ ਹਟਾਇਆ ‘ਮੰਤਰੀ’

ਪੰਜਾਬ ਰਾਸ਼ਟਰੀ

ਚੰਡੀਗੜ੍ਹ, 19 ਸਤੰਬਰ, ਦੇਸ਼ ਕਲਿੱਕ ਬਿਓਰੋ :

ਕੈਬਨਿਟ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਬਾਈਓ ਤੋਂ ‘ਮੰਤਰੀ’ ਹਟਾ ਲਿਆ ਹੈ। ਮੰਤਰੀ ਹਟਾਏ ਜਾਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਜਾਰੀ ਹੋ ਗਈਆਂ। ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਆਪਣੇ ਸੋਸ਼ਲ ਮੀਡੀਆ ‘ਐਕਸ’ (X) ਤੋਂ ਮੰਤਰੀ ਦਾ ਟੈਗ ਹਟਾ ਦਿੱਤਾ ਹੈ। ਇਸ ਨਾਲ ਪੂਰੀ ਸਰਕਾਰ ਤੇ ਭਾਜਪਾ ਨੂੰ ਚਿੰਤਾਵਾਂ ਵਿੱਚ ਜ਼ਰੂਰ ਪਾ ਦਿੱਤਾ। ਇਸ ਤੋਂ ਪਹਿਲਾਂ ੳਨ੍ਹਾਂ ਅੰਬਾਲਾ ਛਾਉਣੀ ਵਿੱਚ ਕੁਝ ਲੋਕਾਂ ਉਤੇ ਬਰਾਬਰ ਭਾਜਪਾ ਚਲਾਉਣ ਦਾ ਦੋਸ਼ ਲਗਾਇਆ ਸੀ। ਅਨਿਲ ਵਿਜ ਨੇ ਇਸ ਸਬੰਧੀ ਹਿਕਾ ਕਿ ਮੈਂ ਨਹੀਂ ਚਾਹੁੰਦਾ ਕਿ ਕੋਈ ਅਹੁਦੇ ਕਾਰਨ ਮੇਰੇ ਨਾਲ ਜੁੜੇ। ਜੇਕਰ ਕੋਈ ਮੇਰਾ ‘ਫਾਲੋਅਰਜ਼) ਬਣਨਾ ਚਾਹੁੰਦਾ ਹੈ ਤਾਂ ਅਨਿਲ ਵਿਜ ਕਾਰਨ ਬਣੇ। ਉਨ੍ਹਾਂ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦੀ ਨਰਾਜ਼ਗੀ ਹੋਣ ਤੋਂ ਵੀ ਇਨਕਾਰ ਕਰ ਦਿੱਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।