ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਰੋਸ ਪ੍ਰਦਰਸ਼ਨ

ਪੰਜਾਬ

ਸੰਗਰੂਰ, 20 ਸਤੰਬਰ, ਦੇਸ਼ ਕਲਿੱਕ ਬਿਓਰੋ :

ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀਆਂ ਬੀਬੀਆਂ ਵੱਲੋਂ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਇਕੱਤਰ ਬੀਬੀਆਂ ਨੂੰ ਸੰਬੋਧਨ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਆਪਣੀ ਜਿੰਮੇਵਾਰੀ ਨਿਭਾਉਣ ’ਚ ਪੂਰੀ ਤਰ੍ਹਾਂ ਅਸਫ਼ਲ ਹੋ ਚੁੱਕਾ ਹੈ। ਲੋਕਾਂ ਨੂੰ ਜਵਾਬਦੇਹੀ ਦੇਣ ਦੀ ਥਾਂ ’ਤੇ ਉਸਨੇ ਆਪਣੇ ਚਾਰ ਸਾਲ ਦੇ ਕਾਰਜਕਾਲ ’ਚ ਕੀ ਕੀ ਕੰਮ ਕੀਤੇ ਹਨ, ਹੜ੍ਹਾਂ ਦੌਰਾਨ ਕੀ ਕੰਮ ਕੀਤੇ ਹਨ ਇਨ੍ਹਾਂ ਗੱਲਾਂ ਦੇ ਜਵਾਬ ਦੇਣ ਦੀ ਬਜਾਏ ਮੁੱਦੇ ਤੋਂ ਭਟਕਾਉਣ ਲਈ ਏਧਰ ਓਧਰ ਦੀਆਂ ਗੱਲਾਂ ਕਰਨ ’ਚ ਜਿਆਦਾ ਯਕੀਨ ਕਰ ਰਹੇ ਹਨ ਅਤੇ ਆਪਣੀ ਜਵਾਬਦੇਹੀ ਨੂੰ ਕੁਝ ਨਹੀਂ ਸਮਝ ਰਹੇ। ਮੁੱਦੇ ਨੂੰ ਭਟਕਾਉਣ ਵਾਸਤੇ ਉਸਨੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ਼ ਚੌਂਕੀਆਂ ਲਾਉਣ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਜਿਸਦਾ ਸ਼ੋ੍ਮਣੀ ਅਕਾਲੀ ਦਲ ਇਸਤਰੀ ਵਿੰਗ ਨੇ ਸਖ਼ਤ ਨੋਟਿਸ ਲਿਆ ਅਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਆਪਣੇ ਸ਼ਬਦਾਂ ਨੂੰ ਵਾਪਸ ਲਵੇ ਅਤੇ ਮਾਫ਼ੀ ਮੰਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਵਿੱਚ ਔਰਤਾਂ ਦਾ ਸਤਿਕਾਰ ਕਰਨਾ ਪਰਮ ਧਰਮ ਹੈ ਪਰ ਮੁੱਖ ਮੰਤਰੀ ਨੇ ਆਪਣੇ ਅਹੁਦੇ ਦੀ ਮਰਿਆਦਾ ਵੀ ਨਹੀਂ ਰੱਖੀ ਅਤੇ ਆਪਣੀ ਗੈਰਜਿੰਮੇਵਾਰੀ ਵਾਲਾ ਵਤੀਰਾ ਅਪਣਾਉਂਦੇ ਹੋਏ ਇਸ ਤਰ੍ਹਾਂ ਦਾ ਵਿਵਹਾਰ ਕੀਤਾ। ਨਾਲ ਹੀ ਬੀਬਾ ਹਰਗੋਬਿੰਦ ਕੌਰ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਬੀਬੀਆਂ ਨਾਲ ਕੀਤਾ ਵਾਆਦਾ ਪੂਰਾ ਕਰੇ ਉਨ੍ਹਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਵੇ, 2500 ਰੁਪਏ ਪੈਨਸ਼ਨ ਚਾਲੂ ਕਰੇ, ਹੜ੍ਹ ਪੀੜ੍ਹਤਾ ਨੂੰ ਤੁਰੰਤ 50 ਹਜ਼ਾਰ ਰੁਪਏ ਮੁਆਵਜਾ ਦੇਵੇ, ਜਿਨਾਂ ਦੇ ਘਰ ਡਿੱਗੇ ਹਨ, ਫ਼ਸਲਾਂ ਬਰਬਾਦ ਹੋਈਆਂ ਹਨ ਨੂੰ ਪੁੂਰਾ ਪੂਰਾ ਮੁਆਵਜਾ ਦਿੱਤਾ ਜਾਵੇ, 2023 ਦਾ ਮੁਆਵਜਾ ਵੀ ਦਿੱਤਾ ਜਾਵੇ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਸਪੱਸ਼ਟ ਕਰੇ ਕਿ ਉਨ੍ਹਾਂ ਨੇ ਪਿਛਲੇ 4 ਸਾਲਾਂ ’ਚ ਕੀ ਕੰਮ ਕੀਤੇ ਹਨ। ਮੁੱਖ ਮੰਤਰੀ ਮੁੱਦਿਆਂ ਉੱਤੇ ਗੱਲ ਕਰੇ ਏਧਰ ਓਧਰ ਦੀਆਂ ਗੱਲਾਂ ਨਾ ਕਰੇ ਅਤੇ ਅੱਗੇ ਤੋਂ ਵੀ ਧਿਆਨ ਰੱਖੇ ਕਿ ਬਜਾਏ ਏਧਰ ਓਧਰ ਦੀਆਂ ਗੱਲਾਂ ਕਰਨ ਦੇ ਲੋਕਾਂ ਨਾਲ ਮੁੱਦਿਆਂ ’ਤੇ ਗੱਲ ਕਰਕੇ ਉਨ੍ਹਾਂ ਦਾ ਜਵਾਬ ਦੇਵੇ ਤੇ ਇਸਤਰੀ ਅਕਾਲੀ ਦਲ ਵਿੰਗ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ ਜੇਕਰ ਮੁੱਖ ਮੰਤਰੀ ਕਿਸੇ ਵੀ ਔਰਤ ਨੂੰ ਨੀਵਾਂ ਦਿਖਾ ਕੇ ਉਸਦੀ ਇਜ਼ਤ ਬਾਰੇ ਗੱਲਾਂ ਕਰਨਗੇ। ਇਸ ਮੌਕੇ ਪਰਮਜੀਤ ਕੌਰ ਵਿਰਕ, ਕਰਮਜੀਤ ਕੌਰ ਸਮਾਓ, ਜਸਵਿੰਦਰ ਕੌਰ ਜਪਜੀ, ਜਗਰੂਪ ਕੌਰ ਸੰਧੂ, ਜਸਪਾਲ ਕੌਰ ਬਾਰਨ, ਗੁਰਪ੍ਰੀਤ ਕੌਰ ਸਿਵੀਆ, ਰਾਣੀ ਧਾਲੀਵਾਲ, ਜਸਵਿੰਦਰ ਕੌਰ ਠੁੱਲੇਵਾਲ, ਬੇਅੰਤ ਕੌਰ ਖਹਿਰਾ, ਜਸਵੀਰ ਕੌਰ ਜੱਸੀ, ਗੁਰਮੀਤ ਕੌਰ ਬੱਲ, ਬਲਵੀਰ ਕੌਰ ਲਾਇਲਪੁਰ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ, ਕਿਰਨਪਾਲ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਤੋਂ ਆਈਆਂ ਆਗੂਆਂ ਨੇ ਸੰਬੋਧਨ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।