ਚੰਡੀਗੜ੍ਹ 20 ਸਤੰਬਰ, ਦੇਸ਼ ਕਲਿੱਕ ਬਿਓਰੋ :
ਭਾਰਤੀ ਕਮਿਊਨਿਸਟ ਪਾਰਟੀ (CPI) ਦਾ ਪੰਜ ਰੋਜਾ 25ਵਾਂ ਮਹਾਂ ਸੰਮੇਲਨ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿੱਚ ਹੋਵੇਗਾ। ਇਸ ਵਿੱਚ ਦੇਸ਼ ਭਰ ਤੋਂ 900 ਦੇ ਕਰੀਬ ਡੈਲੀਗੇਟ ਸ਼ਾਮਲ ਹੋਣਗੇ। ਇਸ ਸੰਮੇਲਨ ਦੀ ਸ਼ੁਰੂਆਤ 21 ਸਤੰਬਰ ਨੂੰ ਮੁਹਾਲੀ ਦੇ ਫੇਜ 11 ਵਿਖੇ ਸਥਿਤ ਸਬਜ਼ੀ ਮੰਡੀ ਗਰਾਊਂਡ ਤੋਂ ਕੀਤੀ ਜਾਵੇਗੀ। ਜਿੱਥੇ ਸੀਪੀਆਈ ਵੱਲੋਂ ਵੱਡੀ ਜਨਤਕ ਰੈਲੀ ਕੀਤੀ ਜਾਵੇਗੀ। ਇਸ ਰੈਲੀ ਵਿੱਚ ਸੀਪੀਆਈ ਦੇ ਕੌਮੀ ਆਗੂ ਅਤੇ ਕਿਸਾਨ, ਮਜ਼ਦੂਰ, ਮੁਲਾਜ਼ਮ, ਖੇਤ ਮਜ਼ਦੂਰ, ਨੌਜਵਾਨ ਅਤੇ ਇਸਤਰੀਆਂ ਸ਼ਾਮਿਲ ਹੋਣਗੀਆਂ। ਇਸ ਤੋਂ ਬਾਅਦ 22 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 35 ਸਥਿਤ ਕਿਸਾਨ ਭਵਨ ਵਿੱਚ ਸੰਮੇਲਨ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਜਾਵੇਗਾ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸ਼ਹੀਦ ਭਗਤ ਸਿੰਘ ਦੇ ਭਤੀਜੇ ਪ੍ਰੋਫੈਸਰ ਜਗਮੋਹਨ ਸਿੰਘ ਵੱਲੋਂ ਕੀਤੀ ਜਾਵੇਗੀ। ਇਸ ਤੋਂ ਬਾਅਦ ਉਦਘਾਟਨੀ ਸਮਾਗਮ ਵਿੱਚ ਸੀਪੀਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਅਤੇ ਹੋਰ ਕੌਮੀ ਆਗੂ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਵੱਡੀਆਂ ਖੱਬੀਆਂ ਪਾਰਟੀਆਂ ਸੀਪੀਆਈ (ਐਮ), ਆਰਐਸ ਪੀ, ਫਾਰਵਰਡ ਬਲਾਕ ਅਤੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਆਗੂ ਵੀ ਸ਼ਾਮਲ ਹੋਣਗੇ।
22 ਸਤੰਬਰ ਨੂੰ ਹੋਣ ਵਾਲੇ ਉਦਘਾਟਨੀ ਸੈਸ਼ਨ ਵਿੱਚ ਸੀਪੀਆਈ(ਐਮ)ਦੇ ਐਮ.ਏ. ਬੇਬੀ,ਸੀਪੀਆਈ (ਐਮਐਲ)ਲਿਬਰੇਸ਼ਨਦੇ ਦਿਪਾਂਕਰ ਭੱਟਾਚਾਰਿਆ, ਏਆਈਐਫਬੀ ਦੇ ਜੀ. ਦੇਵਰਾਜਨ ਅਤੇ ਆਰਐਸਪੀ ਦੇ ਮਨੋਜ ਭੱਟਾਚਾਰਿਆਡੈਲੀਗੇਟਾਂ ਨੂੰ ਸੰਬੋਧਨ ਕਰਨਗੇ।
ਸੀਪੀਆਈ ਵੱਲੋਂ 22 ਤੋਂ 24 ਸਤੰਬਰ ਤੱਕ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿੱਚ ਵੱਖ-ਵੱਖ ਪ੍ਰੋਗਰਾਮਾਂ ਤਹਿਤ ਸਮਾਜ ਦੇ ਰਾਜਸੀ, ਸਮਾਜਿਕ ਅਤੇ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਅਪਣਾਈ ਜਾ ਰਹੀ ਤਾਨਾਸ਼ਾਹੀ ਰਵਈਏ ਅਤੇ ਪੰਜਾਬ ਦੇ ਮੌਜੂਦਾ ਹੜਾਂ ਦੇ ਹਾਲਾਤਾਂ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਮੁੱਖ ਪ੍ਰੋਗਰਾਮਾਂ ਵਿੱਚ ਸ਼ੋਕ ਸੰਕਲਪ, ਵੱਖ-ਵੱਖ ਰਿਪੋਰਟਾਂ ਦੀ ਪੇਸ਼ਕਾਰੀ,ਰਾਜਨੀਤਕ ਫੈਸਲਿਆਂ ਅਤੇ ਸੰਗਠਨਾਤਮਕ ਰਿਪੋਰਟ ’ਤੇ ਚਰਚਾ, ਡੈਲੀਗੇਟ ਸੈਸ਼ਨਸ਼ਾਮਿਲ ਹੋਣਗੇ। 25 ਸਤੰਬਰ ਨੂੰ ਕੇਂਦਰੀਕੰਟਰੋਲਕਮਿਸ਼ਨ,ਰਾਸ਼ਟਰੀਕੌਂਸਲਅਤੇਰਾਸ਼ਟਰੀਕਾਰਜਕਾਰੀ, ਰਾਸ਼ਟਰੀਕੌਂਸਲਵੱਲੋਂਜਨਰਲ ਸਕੱਤਰ, ਅਤੇ ਰਾਸ਼ਟਰੀਸਕੱਤਰੇਤਦੀਚੋਣ ਕੀਤੀ ਜਾਵੇਗੀ,ਅਤੇ ਕਾਮਰੇਡ ਏ. ਬੀ. ਬਰਧਨ ਦੀ ਜਨਮ ਸਦੀ ਦੇ ਪੂਰਨ ਹੋਣ ਦੀ ਯਾਦਗਾਰ ‘ਤੇ ਵਿਸ਼ੇਸ਼ ਮਤਾ ਪਾਸ ਕਰਨ ਤੋਂ ਬਾਅਦ ਸੀਪੀਆਈ ਦੇ ਮਹਾ ਸੰਮੇਲਨ ਦੀ ਸਮਾਪਤੀ ਕੀਤੀ ਜਾਵੇਗੀ।
ਇਸ ਮੌਕੇ ਸੀਪੀਆਈ ਦੇ ਆਗੂਆਂ ਵੱਲੋਂ ਵੱਖ-ਵੱਖ ਮਤਿਆਂ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਜਥੇਬੰਦੀ ਦੇ ਆਗੂਆਂ ਦੀ ਚੋਣ ਕੀਤੀ ਜਾਵੇਗੀ।
ਸੀਪੀਆਈ ਦੇ ਮਹਾਂ ਸੰਮੇਲਨ ਵਿੱਚ ਰੋਜ਼ਾਨਾ ਸ਼ਾਮ ਸਮੇਂ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਇਸ ਵਿੱਚ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਬੇਟੀ ਡੋਲੀ ਗੁਲੇਰੀਆ ਅਤੇ ਦੋਤੀ ਸੁਨੈਨੀ ਸ਼ਰਮਾ ਵੱਲੋਂ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਛੱਤੀਸਗੜ੍ਹ ਤੋਂ ਕਲਾਕਾਰਾਂ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੱਭਿਆਚਾਰਕ ਪੇਸ਼ਕਾਰੀ ਦਿੱਤੀ ਜਾਵੇਗੀ ਅਤੇ ਵੱਖ-ਵੱਖ ਲੋਕ ਮੁੱਦਿਆਂ ਨੂੰ ਪੇਸ਼ ਕਰਦੇ ਨਾਟਕ ਵੀ ਖੇਡੇ ਜਾਣਗੇ। ਸੀਪੀਆਈ ਦੇ ਆਗੂਆਂ ਨੇ ਕਿਹਾ ਕਿ ਸੰਮੇਲਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਸੰਮੇਲਨ ਨਾ ਸਿਰਫ਼ ਪਾਰਟੀ ਲਈ, ਸਗੋਂ ਦੇਸ਼ ਭਰ ਪ੍ਰਗਤੀਸ਼ੀਲ ਤਾਕਤਾਂ ਲਈ ਵੀ ਇੱਕ ਮਹੱਤਵਪੂਰਨ ਮੋੜ ਸਾਬਤ ਹੋਵੇਗਾ।