ਯੂਰਪ ਦੇ ਹਵਾਈ ਅੱਡਿਆਂ ਉਤੇ ਸਾਈਬਰ ਅਟੈਕ, ਏਅਰ ਇੰਡੀਆ ਨੇ ਜਾਰੀ ਕੀਤੀ ਐਡਵਾਇਜ਼ਰੀ

ਕੌਮਾਂਤਰੀ ਰਾਸ਼ਟਰੀ

ਨਵੀਂ ਦਿੱਲੀ, 20 ਸਤੰਬਰ, ਦੇਸ਼ ਕਲਿੱਕ ਬਿਓਰੋ :

ਯੂਰਪ ਦੇ ਕਈ ਹਵਾਈ ਅੱਡਿਆਂ ਉਤੇ ਸਾਈਬਰ ਅਟੈਕ ਹੋਇਆ ਹੈ। ਲੰਡਨ ਸਮੇਤ ਕਈ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਏਅਰਪੋਰਟ ਉਤੇ ਸਾਈਬਰ ਹਮਲੇ ਨਾਲ ਉਡਾਨਾਂ ਭਰਨ ਵਿੱਚ ਰੁਕਾਵਟ ਆਉਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਯੂਰਮ ਵਿੱਚ ਹੋਏ ਸਾਈਬਰ ਹਮਲੇ ਦਾ ਨਿਸ਼ਾਨਾ MUSE ਸਾਫਟਵੇਅਰ ਸੀ। ਇਸ ਹਮਲੇ ਤੋਂ ਬਾਅਦ ਏਅਰ ਇੰਡੀਆ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਏਅਰ ਇੰਡੀਆ ਨੇ ਐਕਸ ਉਤੇ ਪੋਸਟ ਉਤੇ ਲਿਖਿਆ ਹੈ, ‘ਹੀਰਥੋ ਵਿੱਚ ਥਰਡ ਪਾਰਟੀ ਪੈਸੇਂਜਰ ਸਿਸਟਮ ਵਿੱਚ ਗੜਬੜੀ ਕਾਰਨ ਚੈਕ ਇਨ ਪ੍ਰਕਿਰਿਆ ਵਿੱਚ ਦੇਰੀ ਹੋ ਸਕਦੀ ਹੈ। ਲੰਡਨ ਵਿੱਚ ਸਾਡੀ ਗਰਾਊਂਡ ਟੀਮਾਂ ਅਸੂਵਿਧਾ ਨੂੰ ਘੱਟ ਕਰਨ ਲਈ ਕੰਮ ਕਰ ਰਹੀਆਂ ਹਨ। ਅੱਜ ਲੰਡਨ ਤੋਂ ਉਡਾਨ ਭਰਨ ਵਾਲੇ ਵਾਲੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਉਤੇ ਪਹੁੰਚਣ ਤੋਂ ਪਹਿਲਾਂ ਆਪਣੇ ਵੈਬ ਚੈਕ ਇਨ ਪੂਰਾ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।