ਰਾਵੀ ਨਦੀ ’ਚ ਡਿੱਗੀ ਕਾਰ, ਇਕ ਦੀ ਮੌਤ ਦੋ ਜ਼ਖਮੀ, ਦੋ ਜ਼ਖਮੀ

ਪੰਜਾਬ

ਚੰਬਾ, 21 ਸਤੰਬਰ, ਦੇਸ਼ ਕਲਿੱਕ ਬਿਓਰੋ :

ਰਾਵੀ ਨਦੀ ਵਿੱਚ ਕਾਰ ਡਿੱਗਣ ਕਾਰਨ ਵਾਪਰੇ ਹਾਦਸੇ ਵਿੱਚ ਇਕ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ। ਚੰਬਾ-ਪਠਾਨਕੋਟ ਰਾਸ਼ਟਰੀ ਮਾਰਗ ਉਤੇ ਅੱਜ ਸਵੇਰੇ ਇਕ ਕਾਰ ਪਰੇਲ ਨੇੜੇ ਕੰਟਰੋਲ ਤੋਂ ਬਾਹਰ ਹੋਣ ਕਾਰਨ ਰਾਵੀ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇਕ ਮੈਡੀਕਲ ਗ੍ਰੈਜੂਏਟ ਇੰਟਰਨ ਦੀ ਮੌਤ ਹੋ ਗਈ, ਜਦੋਂ ਕਿ ਇਕ ਮਹਿਲਾ ਇੰਟਰਨ ਰਾਵੀ ਨਦੀ ਦੇ ਤੇਜ਼ ਵਹਾਅ ਵਿੱਚ ਰੁੜ ਗਈ।ਇਸ ਹਾਦਸੇ ਵਿੱਚ ਦੋ ਮੈਡੀਕਲ ਇੰਟਰਨ ਜ਼ਖਮੀ ਹੋ ਗਏ, ਜਿੰਨਾ ਦਾ ਮੈਡੀਕਲ ਕਾਲਜ ਚੰਬਾ ਵਿੱਚ ਇਲਾਜ ਚਲ ਰਿਹਾ ਹੈ। ਪੁਲਿਸ ਵੱਲੋਂ ਕੀਤੀ ਗਈ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਪੰਡਿਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਚੰਬਾ ਦੇ ਚਾਰ ਮੈਡੀਕਲ ਗ੍ਰੈਜੂਏਟ ਇੰਟਰਨ ਘਰ ਵਾਪਸ ਜਾ ਰਹੇ ਸਨ। ਇਸ ਹਾਦਸੇ ਵਿੱਚ ਹਮੀਰਪੁਰ ਦੇ ਪਿੰਡ ਬਰਸਰ ਵਾਸੀ ਅਖਿਲੇਸ਼ ਦੀ ਮੌਕੇ ਉਤੇ ਮੌਤ ਹੋ ਗਈ, ਇਸ਼ੀਕਾ ਵਾਸੀ ਰੋਹੜੂ ਤੇਜ ਵਾਅਹ ਵਿਚ ਵਹ ਗਈ। ਸ਼ਿਮਲਾ ਦੇ ਰਿਸ਼ਾਂਤ ਮਸਤਾਨਾ ਅਤੇ ਸੋਲਨ ਦਾ ਦਿਵਯੰਕ ਜ਼ਖਮੀ ਹੋ ਗਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।