ਸ਼੍ਰੀ ਦੁਰਗਿਆਣਾ ਮੰਦਿਰ ‘ਚ ਧਾਰਮਿਕ ਗ੍ਰੰਥ ਦੀ ਬੇਅਦਬੀ

ਪੰਜਾਬ

ਅੰਮ੍ਰਿਤਸਰ, 24 ਸਤੰਬਰ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਮੰਦਿਰ ਪਰਿਸਰ ਵਿੱਚ ਕਮੇਟੀ ਮੈਂਬਰ ਸੋਮਦੇਵ ਸ਼ਰਮਾ ਨੇ ਇੱਕ ਧਾਰਮਿਕ ਗ੍ਰੰਥ ਦੇ ਪੰਨਿਆਂ ਵਿਚਕਾਰ ਰੱਖ ਕੇ ਸ਼ਰਧਾਲੂਆਂ ਨੂੰ ਫੁੱਲ ਵੇਚਣ ਵਾਲੇ ਵਿਰੁੱਧ ਮੁੱਦਾ ਉਠਾਇਆ ਹੈ। ਧਾਰਮਿਕ ਗ੍ਰੰਥ ਦੇ ਪੰਨਿਆਂ ਨੂੰ ਪਾੜ ਕੇ ਉਨ੍ਹਾਂ ਵਿੱਚ ਫੁੱਲ ਰੱਖ ਕੇ ਵੇਚਿਆ ਜਾ ਰਿਹਾ ਹੈ, ਜਿਸ ਨਾਲ ਸਨਾਤਨ ਪਰੰਪਰਾ ਨੂੰ ਠੇਸ ਪਹੁੰਚੀ ਹੈ।
ਇਸ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਇੱਕ ਫੁੱਲ ਵੇਚਣ ਵਾਲਾ ਇੱਕ ਧਾਰਮਿਕ ਗ੍ਰੰਥ ਦੇ ਪੰਨਿਆਂ ਨੂੰ ਪਾੜ ਕੇ ਉਨ੍ਹਾਂ ਵਿੱਚ ਫੁੱਲ ਰੱਖ ਕੇ ਵੇਚ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ। ਇਹ ਧਾਰਮਿਕ ਗ੍ਰੰਥ ਸ਼੍ਰੀਮਦ ਭਾਗਵਤ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।