ਚੰਡੀਗੜ੍ਹ, 22 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਕੈਨੇਡਾ ਵਿੱਚ ਪੰਜਾਬੀ ਗਾਇਕ ਦੇ ਗੋਲੀਆਂ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਰੋਹਿਤ ਗੋਦਾਰਾ ਗੈਂਗ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਦਾਅਵਾ ਕੀਤਾ ਕਿ ਉਸਦੇ ਪੇਟ ਵਿੱਚ ਗੋਲੀਆਂ ਲੱਗੀਆਂ ਹਨ। ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਪੰਜਾਬੀ ਗਾਇਕ ਤੇਜੀ ਕਹਲੋਂ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਗੋਦਾਰਾ ਗੈਂਗ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਕਿਹਾ, ‘ਰਾਮ ਰਾਮ ਸਾਰੇ ਭਰਾਵਾਂ ਨੂੰ… ਮੈਂ (ਮਹਿੰਦਰ_ਸਰਣ_ਰਿਨਾੳ) (ਵਿਕੀ_ਫਲਵਾਨ), ਭਾਈਓ ਜੋ ਇਹ (ਕੈਨੇਡਾ) ਵਿੱਚ (ਤੇਜੀ ਕਾਹਲੋਂ) ਉਤੇ ਗੋਲੀਬਾਰੀ ਹੋਈ ਹੈ। ਉਹ ਅਸੀਂ ਕਰਵਾਈ ਹੈ। ਅਤੇ ਉਸਦੇ ਪੇਟ ਵਿੱਚ ਗੋਲੀਆਂ ਲੱਗੀਆਂ ਹਨ। ਇਸ ਨਾਲ ਇਸ ਨੂੰ ਸਮਝ ਆ ਗਈ ਤਾਂ ਠੀਕ ਨਹੀਂ ਤਾਂ ਅਗਲੀ ਵਾਰ ਮਾਰ ਦੇਵਾਂਗੇ! ਇਹ ਸਾਡੇ ਦੁਸ਼ਮਣਾਂ ਨੂੰ ਪੈਸੇ ਫਾਈਨੈਂਸ ਸਪੋਰਟ ਕਰਨਾ, ਵੇਪਨ ਦੇਣਾ, ਕੈਨੇਡਾ ਵਿੱਚ ਸਾਡੇ ਭਰਾਵਾਂ ਦੀ ਮੁਖਬਰੀ ਕਰਨਾ ਅਤੇ ਉਨ੍ਹਾਂ ਅਟੈਕ ਕਰਨ ਦੀ ਯੋਜਨਾ ਕਰਦਾ ਸੀ! ਸਾਡੇ ਭਰਾਵਾਂ ਵੱਲ ਦੇਖਣਾ ਤਾਂ ਦੂਰ ਦੀ ਗੱਲ ਜੇਕਰ ਕੋਈ ਸੋਚੇਗਾ ਵੀ ਤਾਂ ਉਹ ਹਾਲ ਕਰਾਂਗੇ ਜੋ ਇਤਿਹਾਸ ਦੇ ਪੰਨਿਆਂ ਵਿਚ ਗੂੰਜੇਗਾ!’’
ਸੋਸ਼ਲ ਮੀਡੀਆ ਪੋਸਟ ਵਿਚ ਅੱਗੇ ਲਿਖਿਆ, ‘ਮੈਂ ਤੁਹਾਨੂੰ ਦੱਸ ਦੇਵਾਂ! ਇਸ ਗਦਾਰ ਦੇ ਚਕਰ ਵਿਚ ਆ ਕੇ ਕਿਸੇ ਨੇ ਸਾਡੇ ਭਰਾਵਾਂ ਵੱਲ ਦੇਖਿਆ ਜਾਂ ਇਸ ਨੂੰ ਕਿਸੇ ਨੇ ਫਾਈਨੈਂਸ਼ੀਅਲ ਸਪੋਰਟ ਕੀਤੀ ਅਤੇ ਸਾਡਾ ਪਤਾ ਲੱਗਿਆ! ਤਾਂ ਉਸਦੇ ਘਰ ਪਰਿਵਾਰ ਤੱਕ ਨਹੀਂ ਬਖ਼ਸਿਆ ਜਾਵੇਗਾ। ਉਸਦਾ ਵਿਨਾਸ਼ ਹੀ ਕਰ ਦੇਵਾਂਗਾ। ਇਹ ਚੇਤਾਵਨੀ ਸਾਰੇ ਭਰਾਵਾਂ ਅਤੇ ਬਿਜਨੈਸਮੈਨ, ਬਿਲਡਰ, ਹਵਾਲਾ ਵਪਾਰੀ ਅਤੇ ਜੋ ਵੀ ਹੋਵੇ। ਕਿਸੇ ਨੀ ਮਦਦ ਕੀਤੀ ਤਾਂ ਉਹ ਸਾਡਾ ਦੁਸ਼ਮਣ ਹੋਵੇਗਾ। ਅਜੇ ਤਾਂ ਸ਼ੁਰੂਆਤ ਹੋਈ ਹੈ। ਅੱਗੇ ਅੱਗੇ ਦੇਖੋ ਹੁੰਦਾ ਹੈ ਕੀ।‘