60 ਤੋਂ ਉਪਰ ਦੀਆਂ ਬੀਬੀਆਂ ਨੇ ਕਰਵਾਇਆ ਸਮਾਗਮ

ਪੰਜਾਬ

ਮੋਹਾਲੀ, 19 ਮਈ : ਮੋਹਾਲੀ ਦੇ ਹੀਰੋ ਹੋਮਸ ਸੈਕਟਰ-88 ਦੀਆਂ 60 ਸਾਲ ਦੀਆਂ ਬਜ਼ੁਰਗ ਔਰਤਾਂ ਵੱਲੋਂ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਕਲੱਬ ਹਾਊਸ ਵਿਚ ਹੋਏ ਸਮਾਗਮ ਦੌਰਾਨ ਔਰਤਾਂ ਨੇ ਨਾਚ, ਗਾਣੇ, ਤੰਬੋਲਾ, ਗੀਤ ਸੰਗੀਤ ਤੇ ਹੋਰ ਮੰਨੋਰਜਨ ਗਤੀਵਿਧੀਆਂ ਤੋਂ ਇਲਾਵਾਂ ਆਪਣੀਆਂ ਪੁਰਾਣੀਆਂ ਯਾਦਾਂ ਵੀ ਸਾਂਝੀ ਕੀਤੀ ਗਈਆਂ।

ਇਸ ਸਮਾਗਮ ਦੌਰਾਨ ਬੀਬੀ ਕੰਵਲਜੀਤ ਕੌਰ ਨੇ ਸੱਸ ਬਣਨ ਦੀ ਖੁਸ਼ੀ ਵਿੱਚ ਪਾਰਟੀ ਵੀ ਦਿੱਤੀ। ਇਹ ਵੀ ਇਕ ਵੱਖਰੀ ਹੀ ਸਾਂਝ ਸੀ ਕਿ ਨੂੰਹ ਆਉਣ ਦੀ ਖੁਸ਼ੀ ਸਾਰੀਆਂ ਬਜ਼ੁਰਗ ਔਰਤਾਂ ਨਾਲ ਮਨਾਈ। ਇਸ ਮੌਕੇ ਔਰਤਾਂ ਨੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਅਜਿਹੀ ਇਕੱਤਰਤਾ ਕਰਦੀਆਂ ਰਹਿਣਗੀਆਂ। ਇਸ ਮੌਕੇ ਬਲਵੰਤ ਕੌਰ, ਸੰਤੋਸ਼ ਠਾਕੁਰ, ਡੇਜ਼ੀ, ਆਸ਼ਾ ਛਾਬੜਾ, ਸੁਸ਼ਮਾ, ਸਵੀਟੀ, ਰੇਨੂੰ ਅਹੂਜਾ, ਰੀਟਾ ਸ਼ਾਮਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।