ਵੱਡੀ ਖ਼ਬਰ: Raja Warring ਨੂੰ ’ਕਾਰਨ ਦੱਸੋ ਨੋਟਿਸ’ ਜਾਰੀ, ਪੜ੍ਹੋ ਪੂਰਾ ਮਾਮਲਾ
ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ, 25 ਮਈ, 2026: ਸੂਬੇ ਵਿੱਚ ਹੋ ਰਹੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ (MC-2026) ਦੇ ਮੱਦੇਨਜ਼ਰ ਲਾਗੂ ਆਦਰਸ਼ ਚੋਣ ਜਾਬਤੇ ਦਰਮਿਆਨ ਇੱਕ ਵੱਡੀ ਸਿਆਸੀ ਖ਼ਬਰ ਸਾਹਮਣੇ ਆਈ ਹੈ।
ਲੁਧਿਆਣਾ ਤੋਂ ਲੋਕ ਸਭਾ ਮੈਂਬਰ (MP) ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ Raja Warring ਨੂੰ ਚੋਣ ਪ੍ਰਚਾਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਹੇਠ ਰਿਟਰਨਿੰਗ ਅਫ਼ਸਰ-ਕਮ-ਉਪ-ਮੰਡਲ ਮੈਜਿਸਟ੍ਰੇਟ (SDM), ਗਿੱਦੜਬਾਹਾ ਵੱਲੋਂ ਇੱਕ ਅਧਿਕਾਰਤ “ਕਾਰਨ ਦੱਸੋ ਨੋਟਿਸ” (Show Cause Notice) ਜਾਰੀ ਕੀਤਾ ਗਿਆ ਹੈ। ਇਸ ਸਰਕਾਰੀ ਨੋਟਿਸ ਰਾਹੀਂ ਰਾਜਾ ਵੜਿੰਗ ਪਾਸੋਂ ਨਿਰਧਾਰਿਤ ਸਮੇਂ ਅੰਦਰ ਲਿਖਤੀ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਰਾਜ ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਅਨੁਸਾਰ, ਨਗਰ ਕੌਂਸਲ ਚੋਣਾਂ ਲਈ ਪੋਲਿੰਗ ਸ਼ੁਰੂ ਹੋਣ ਦੇ ਸਮੇਂ (26 ਮਈ, 2026 ਸ਼ਾਮ 05:00 ਵਜੇ) ਤੋਂ 48 ਘੰਟੇ ਪਹਿਲਾਂ ਯਾਨੀ 24 ਮਈ, 2026 ਨੂੰ ਸ਼ਾਮ 05:00 ਵਜੇ ਤੋਂ ਬਾਅਦ ਕਿਸੇ ਵੀ ਕਿਸਮ ਦੇ ਚੋਣ ਪ੍ਰਚਾਰ, ਰੈਲੀਆਂ, ਲਾਊਡਸਪੀਕਰਾਂ ਜਾਂ ਜਨਤਕ ਸਭਾਵਾਂ ‘ਤੇ ਮੁਕੰਮਲ ਪਾਬੰਦੀ (Silent Period) ਹੁੰਦੀ ਹੈ।
ਪ੍ਰਸ਼ਾਸਨ ਨੂੰ ਮਿਲੀ ਅਧਿਕਾਰਤ ਸ਼ਿਕਾਇਤ ਅਤੇ ਮੁਹੱਈਆ ਕਰਵਾਏ ਗਏ ਵੀਡੀਓ (CD) ਸਬੂਤਾਂ ਮੁਤਾਬਕ, ਵੜਿੰਗ ਵੱਲੋਂ 24 ਮਈ ਦੀ ਸ਼ਾਮ 05:00 ਵਜੇ ਦੀ ਸਮਾਂ-ਸੀਮਾ ਖ਼ਤਮ ਹੋਣ ਤੋਂ ਬਾਅਦ ਵੀ ਗਿੱਦੜਬਾਹਾ ਦੇ ਵਾਰਡ ਨੰਬਰ 16 ਅਤੇ 17 ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਜਲਸੇ ਕੀਤੇ ਗਏ।
ਇਨ੍ਹਾਂ ਜਲਸਿਆਂ ਵਿੱਚ ਉਨ੍ਹਾਂ ਵੱਲੋਂ ਖੁਦ ਸ਼ਮੂਲੀਅਤ ਕੀਤੀ ਗਈ, ਜੋ ਕਿ ਸਿੱਧੇ ਤੌਰ ‘ਤੇ ਆਦਰਸ਼ ਚੋਣ ਜ਼ਾਬਤੇ (Model Code of Conduct) ਦੇ ਨਿਯਮਾਂ ਦਾ ਉਲੰਘਣ ਹੈ।



