ਵੱਡੀ ਖ਼ਬਰ: ਮੋਹਾਲੀ ਨੂੰ ਮਿਲਿਆ ਨਵਾਂ ਮੇਅਰ
ਦੇਸ਼ ਕਲਿੱਕ
ਮੋਹਾਲੀ, 9 ਜੂਨ 2026- ਮੋਹਾਲੀ ਨਗਰ ਨਿਗਮ ਨੂੰ ਅੱਜ ਆਪਣਾ ਨਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਦੇ ਨਵੇਂ ਮੇਅਰ ਚੁਣੇ ਗਏ ਹਨ। ਅੱਜ ਨਗਰ ਨਿਗਮ ਦਫ਼ਤਰ ਮੋਹਾਲੀ ਵਿਖੇ ਹੋਈ ਹਾਊਸ ਦੀ ਅਹਿਮ ਮੀਟਿੰਗ ਦੌਰਾਨ ਸਮੂਹ ਕੌਂਸਲਰਾਂ ਨੇ ਇੱਕਮਤ ਹੋ ਕੇ ਉਨ੍ਹਾਂ ਦੇ ਨਾਮ ‘ਤੇ ਮੋਹਰ ਲਗਾਈ। ਇਸ ਦੇ ਨਾਲ ਹੀ ਡਿਪਟੀ ਮੇਅਰ ਲਈ ਹਰਪਾਲ ਚੰਨਾ ਦੇ ਨਾਮ ਤੇ ਮੋਹਰ ਲਗਾਈ ਗਈ
ਮੀਟਿੰਗ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਹੁੰਚੇ। ਇਸ ਦੌਰਾਨ MC ਚੋਣਾਂ ਵਿੱਚ ਜੇਤੂ ਰਹੇ ਸਮੂਹ ਉਮੀਦਵਾਰਾਂ (MCs) ਨੂੰ ਅਹੁਦੇ ਅਤੇ ਭੇਦਗੁਪਤ ਰੱਖਣ ਦੀ ਸਹੁੰ ਚੁਕਵਾਈ ਗਈ। ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਹੀ ਨਵੇਂ ਮੇਅਰ ਦੇ ਨਾਮ ਦਾ ਰਸਮੀ ਐਲਾਨ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਨਵੇਂ ਚੁਣੇ ਗਏ ਮੇਅਰ ਸਰਬਜੀਤ ਸਿੰਘ ਐਮਐਲਏ ਕੁਲਵੰਤ ਸਿੰਘ ਦੇ ਪੁੱਤਰ ਹਨ।



