Big Breaking: ਕਰਜ਼ੇ ਦੇ ਜਾਲ ‘ਚ ਫਸੇ ਵਪਾਰੀ ਨੇ ਪਤਨੀ ਤੇ ਨਵ-ਵਿਆਹੇ ਪੁੱਤਰ ਦਾ ਕਤਲ ਕਰਕੇ ਕੀਤੀ ਖੁਦਕੁਸ਼ੀ

Top Trending News ਰਾਸ਼ਟਰੀ

 

Big Breaking: ਕਰਜ਼ੇ ਦੇ ਜਾਲ ‘ਚ ਫਸੇ ਵਪਾਰੀ (Businessman) ਨੇ ਪਤਨੀ ਤੇ ਨਵ-ਵਿਆਹੇ ਪੁੱਤਰ ਦਾ ਕਤਲ ਕਰਕੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ, 10 ਜੂਨ 2026:

ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਨਹਿਰੂ ਨਗਰ ਤੋਂ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਕਰਜ਼ੇ ਦੇ ਦਲਦਲ ਵਿੱਚ ਫਸੇ ਇੱਕ ਕੱਪੜਾ ਵਪਾਰੀ (Businessman) ਨੇ ਆਪਣੇ ਪਰਿਵਾਰ ਸਮੇਤ ਖੌਫਨਾਕ ਕਦਮ ਚੁੱਕ ਲਿਆ। ਵਪਾਰੀ ਨੇ ਪਹਿਲਾਂ ਆਪਣੀ ਪਤਨੀ ਅਤੇ ਸਿਰਫ਼ ਡੇਢ ਮਹੀਨਾ ਪਹਿਲਾਂ ਵਿਆਹੇ ਇਕਲੌਤੇ ਪੁੱਤਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਆਪਣੀ ਹੀ ਦੁਕਾਨ ‘ਚ ਜਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ਨੇ ਇਸ ਤਿਹਰੇ ਮੌਤ ਦੇ ਰਹੱਸ ਤੋਂ ਪਰਦਾ ਚੁੱਕਿਆ ਹੈ।

ਇਸ ਘਟਨਾ ਦਾ ਸਭ ਤੋਂ ਦਰਦਨਾਕ ਪਹਿਲੂ ਇਹ ਹੈ ਕਿ ਮ੍ਰਿਤਕ ਸੰਤੋਸ਼ (ਪੁੱਤਰ) ਦੇ ਵਿਆਹ ਨੂੰ ਅਜੇ ਸਿਰਫ਼ ਡੇਢ ਮਹੀਨਾ ਹੀ ਹੋਇਆ ਸੀ। ਘਰ ਵਿੱਚ ਨਵੀਂ ਵਿਆਹੀ ਨੂੰਹ ਸੀ ਅਤੇ ਖੁਸ਼ੀਆਂ ਦਾ ਮਾਹੌਲ ਸੀ। ਜਿਸ ਵੇਲੇ ਰਾਤ ਨੂੰ ਇਸ ਖੌਫਨਾਕ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾ ਰਿਆ ਸੀ, ਸੰਤੋਸ਼ ਦੀ ਪਤਨੀ (ਨੂੰਹ) ਘਰ ਦੇ ਦੂਜੇ ਹਿੱਸੇ ਵਿੱਚ ਸੁੱਤੀ ਹੋਈ ਸੀ ਅਤੇ ਉਸ ਨੂੰ ਭਣਕ ਤੱਕ ਨਹੀਂ ਲੱਗੀ। ਅਗਲੀ ਸਵੇਰ ਉੱਠ ਕੇ ਨੂੰਹ ਨੇ ਰੋਜ਼ ਦੀ ਤਰ੍ਹਾਂ ਪੂਰੇ ਪਰਿਵਾਰ ਲਈ ਨਾਸ਼ਤਾ ਤਿਆਰ ਕੀਤਾ। ਜਦੋਂ ਉਹ ਆਪਣੀ ਸੱਸ ਜਯੋਤੀ ਨੂੰ ਜਗਾਉਣ ਲਈ ਕਮਰੇ ਵਿੱਚ ਗਈ, ਤਾਂ ਉੱਥੋਂ ਦਾ ਮੰਜ਼ਰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਮਰੇ ਵਿੱਚ ਮਾਂ-ਪੁੱਤ ਦੀਆਂ ਲਾਸ਼ਾਂ ਪਈਆਂ ਸਨ।

ਸ਼ੁਰੂਆਤ ਵਿੱਚ ਪੁਲਿਸ ਇਸ ਨੂੰ ਸਮੂਹਿਕ ਖੁਦਕੁਸ਼ੀ ਮੰਨ ਰਹੀ ਸੀ, ਪਰ ਵਪਾਰੀ ਪ੍ਰਭਾਕਰ ਦੇ ਸੁਸਾਈਡ ਨੋਟ ਨੇ ਸਾਫ਼ ਕਰ ਦਿੱਤਾ ਕਿ ਇਹ ਪਹਿਲਾਂ ਡਬਲ ਮਰਡਰ ਅਤੇ ਫਿਰ ਖੁਦਕੁਸ਼ੀ ਦਾ ਮਾਮਲਾ ਸੀ। ਪ੍ਰਭਾਕਰ ਦਾ ਕੱਪੜਿਆਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਸੀ। ਉਸ ਨੇ ਆਪਣਾ ਗੁਜ਼ਾਰਾ ਚਲਾਉਣ ਲਈ ਕੁਝ ਨਿੱਜੀ (ਪ੍ਰਾਈਵੇਟ) ਫਾਈਨਾਂਸ ਕੰਪਨੀਆਂ ਤੋਂ ਭਾਰੀ ਵਿਆਜ ‘ਤੇ ਲੋਨ ਲਿਆ ਹੋਇਆ ਸੀ। ਬਿਜ਼ਨਸ ਨਾ ਚੱਲਣ ਕਾਰਨ ਉਹ ਕਿਸ਼ਤਾਂ (EMI) ਨਹੀਂ ਚੁਕਾ ਪਾ ਰਿਹਾ ਸੀ, ਜਿਸ ਤੋਂ ਬਾਅਦ ਕੰਪਨੀਆਂ ਦੇ ਰਿਕਵਰੀ ਏਜੰਟ ਉਸ ਨੂੰ ਲਗਾਤਾਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਹੇ ਸਨ। ਇਸੇ ਪਰੇਸ਼ਾਨੀ (ਡਿਪ੍ਰੈਸ਼ਨ) ਵਿੱਚ ਆ ਕੇ ਉਸ ਨੇ ਇਹ ਆਤਮਘਾਤੀ ਕਦਮ ਚੁੱਕਿਆ।

ਪ੍ਰਭਾਕਰ ਦੇ ਭਰਾ ਵੈਂਕਟਰਾਮ ਨੇ ਇਸ ਦੁਖਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਭਾਕਰ ਨੇ ਕਦੇ ਆਪਣੀ ਆਰਥਿਕ ਤੰਗੀ ਦਾ ਜ਼ਿਕਰ ਨਹੀਂ ਹੋਣ ਦਿੱਤਾ। ਡੇਢ ਮਹੀਨਾ ਪਹਿਲਾਂ ਪੁੱਤਰ ਦੇ ਵਿਆਹ ਵੇਲੇ ਜਦੋਂ ਉਨ੍ਹਾਂ ਨੇ ਪੈਸਿਆਂ ਦੀ ਮਦਦ ਦੀ ਪੇਸ਼ਕਸ਼ ਕੀਤੀ ਸੀ, ਤਾਂ ਪ੍ਰਭਾਕਰ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਸੀ ਕਿ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਹੈ। ਵੈਂਕਟਰਾਮ ਨੇ ਉਸ ਨੂੰ ਭਾਰੀ ਵਿਆਜ ‘ਤੇ ਕਰਜ਼ਾ ਨਾ ਲੈਣ ਦੀ ਸਲਾਹ ਵੀ ਦਿੱਤੀ ਸੀ, ਪਰ ਕੰਪਨੀਆਂ ਦੇ ਮੱਕੜਜਾਲ ਨੇ ਪੂਰੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ।

ਮਾਂਡਿਆ ਜ਼ਿਲ੍ਹੇ ਦੀ ਪੁਲਿਸ ਸੁਪਰਡੈਂਟ (SP) ਸ਼ੋਭਾਰਾਨੀ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਮਿਲੇ ਸੁਸਾਈਡ ਨੋਟ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਉਨ੍ਹਾਂ ਨਿੱਜੀ ਫਾਈਨਾਂਸ ਕੰਪਨੀਆਂ ਅਤੇ ਏਜੰਟਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਪਰਿਵਾਰ ਨੂੰ ਇਸ ਹੱਦ ਤੱਕ ਪ੍ਰੇਸ਼ਾਨ ਕਰ ਰਹੇ ਸਨ। ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।