- ਵੱਡੀ ਖ਼ਬਰ: ਦਿਲਜੀਤ ਦੋਸਾਂਝ ਦੀ ਫਿਲਮ “ਸਤਲੁਜ” ਤੋਂ ਨਹੀਂ ਹਟੇਗੀ ਪਾਬੰਦੀ: ਕੇਂਦਰੀ ਕਮੇਟੀ ਨੇ ਕੀਤੀ ਸਿਫ਼ਾਰਸ਼
ਚੰਡੀਗੜ੍ਹ, 11 ਜੁਲਾਈ (ਦੇਸ਼ ਕਲਿੱਕ ਬਿਊਰੋ): ਦਿਲਜੀਤ ਦੋਸਾਂਝ ਦੀ ਫਿਲਮ “ਸਤਲੁਜ” ‘ਤੇ ਪਾਬੰਦੀ ਲੱਗੀ ਰਹੇਗੀ। ਕੇਂਦਰੀ ਕਮੇਟੀ ਨੇ ਵੀ ਪਾਬੰਦੀ ਨਾ ਹਟਾਉਣ ਵਿਰੁੱਧ ਸਿਫਾਰਸ਼ ਕੀਤੀ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਕੇਂਦਰ ਸਰਕਾਰ ਦੁਆਰਾ ਫਿਲਮ “ਸਤਲੁਜ” ਦੀ ਸਮੱਗਰੀ ਦੀ ਜਾਂਚ ਕਰਨ ਲਈ ਬਣਾਈ ਗਈ ਕਮੇਟੀ ਨੇ ਕਥਿਤ ਤੌਰ ‘ਤੇ ਸਿਫਾਰਸ਼ ਕੀਤੀ ਹੈ ਕਿ ਔਨਲਾਈਨ ਸਟ੍ਰੀਮਿੰਗ ਪਲੇਟਫਾਰਮਾਂ ਰਾਹੀਂ ਇਸਦੇ ਜਨਤਕ ਪ੍ਰਸਾਰਣ ‘ਤੇ ਪਾਬੰਦੀ ਬਰਕਰਾਰ ਰਹੇ, ਕਿਉਂਕਿ ਇਹ ਫਿਲਮ ਕਥਿਤ ਤੌਰ ‘ਤੇ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਉਲੰਘਣਾ ਕਰਦੀ ਹੈ।
ਇਸ ਤੋਂ ਇਲਾਵਾ, ਫਿਲਮ “ਸਤਲੁਜ” ‘ਤੇ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਫਿਲਮ ਨੂੰ ZEE5 ਓਵਰ-ਦ-ਟੌਪ (OTT) ਦੇ ਅੰਤਰਰਾਸ਼ਟਰੀ ਭਾਗ ਤੋਂ ਵੀ ਹਟਾ ਦਿੱਤਾ ਗਿਆ ਹੈ। ਇਸਦੀ ਪੁਸ਼ਟੀ ਫਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਇੱਕ ਮੀਡੀਆ ਹਾਊਸ ਨਾਲ ਗੱਲਬਾਤ ਵਿੱਚ ਕੀਤੀ।
3 ਜੁਲਾਈ ਨੂੰ ਭਾਰਤ ਵਿੱਚ ZEE5 ‘ਤੇ ਰਿਲੀਜ਼ ਹੋਈ ਫਿਲਮ ਨੂੰ 5 ਜੁਲਾਈ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਸੀ। ਇਸ ਬਾਰੇ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਫਿਲਮ ਨੂੰ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਤੋਂ ਸਰਟੀਫਿਕੇਟ ਨਹੀਂ ਮਿਲਿਆ ਹੈ।



