ਵੱਡੀ ਖਬਰ: ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਲਾਰੈਂਸ ਗੈਂਗ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ

Top Trending News ਮਨੋਰੰਜਨ
  • ਵੱਡੀ ਖਬਰ: ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਲਾਰੈਂਸ ਗੈਂਗ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ

ਮੁੰਬਈ, 18 ਜੁਲਾਈ (ਦੇਸ਼ ਕਲਿੱਕ ਬਿਊਰੋ): ਅਦਾਕਾਰ ਆਮਿਰ ਖਾਨ ਨੂੰ ਕਥਿਤ ਤੌਰ ‘ਤੇ ਲਾਰੈਂਸ ਗੈਂਗ ਵੱਲੋਂ ਉਸਦੇ ਤੀਜੇ ਵਿਆਹ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਰਿਪੋਰਟਾਂ ਅਨੁਸਾਰ, ਗੈਂਗ ਨੇ 5 ਜੁਲਾਈ ਨੂੰ ਗੌਰੀ ਸਪ੍ਰੈਟ ਨਾਲ ਆਮਿਰ ਖਾਨ ਦੇ ਵਿਆਹ ਨੂੰ ਲਵ ਜੇਹਾਦ ਦੱਸਿਆ ਹੈ।

ਆਜ ਤਕ ਦੀ ਇੱਕ ਰਿਪੋਰਟ ਦੇ ਅਨੁਸਾਰ, ਸ਼ਨੀਵਾਰ ਨੂੰ ਲਾਰੈਂਸ ਗੈਂਗ ਵੱਲੋਂ ਇੱਕ ਪੱਤਰ ਅਤੇ ਆਡੀਓ ਨੋਟ ਜਾਰੀ ਕੀਤਾ ਗਿਆ ਸੀ। ਪੱਤਰ ਵਿੱਚ ਲਿਖਿਆ ਹੈ: ਆਮਿਰ ਖਾਨ ਵਰਗੇ ਲੋਕ ਸਾਡੇ ਦੇਸ਼ ਵਿੱਚ ਲਵ ਜੇਹਾਦ ਨੂੰ ਉਤਸ਼ਾਹਿਤ ਕਰ ਰਹੇ ਹਨ। ਅਸੀਂ ਇਸਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਜਲਦੀ ਹੀ ਇਸਦਾ ਜਵਾਬ ਦੇਵਾਂਗੇ। ਇਹ ਸਾਡੇ ਸਨਾਤਨ ਧਰਮ ਅਤੇ ਸਾਡੇ ਦੇਸ਼ ਦੇ ਵਿਰੁੱਧ ਹੈ। ਅਸੀਂ ਉਨ੍ਹਾਂ ਲੋਕਾਂ ਦਾ ਸਾਹ ਬੰਦ ਕਰ ਦੇਵਾਂਗੇ ਜੋ ਸਟਾਰਡਮ ਦੇ ਨਾਮ ‘ਤੇ ਇਸਦਾ ਪ੍ਰਚਾਰ ਕਰ ਰਹੇ ਹਨ।

ਪਰ ਅਜੇ ਤੱਕ ਇਸ ਮਾਮਲੇ ‘ਚ ਮੁੰਬਈ ਪੁਲਿਸ ਵੱਲੋਂ ਇਸ ਮਾਮਲੇ ‘ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਨਾ ਹੀ ਆਮਿਰ ਦੀ ਟੀਮ ਨੇ ਵੀ ਕੋਈ ਬਿਆਨ ਜਾਰੀ ਕੀਤਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।