ਮਿਊਜ਼ੀਅਮ ਬਣਨ ਤੋਂ ਬਾਅਦ ਅਜੇ ਵੀ ਰੁਲ ਰਹੀਆਂ ਨੇ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ: ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ

Top Trending News ਪੰਜਾਬ
  • ਮਿਊਜ਼ੀਅਮ ਬਣਨ ਤੋਂ ਬਾਅਦ ਅਜੇ ਵੀ ਰੁਲ ਰਹੀਆਂ ਨੇ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ: ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ

ਦਲਜੀਤ ਕੌਰ

ਸੁਨਾਮ ਊਧਮ ਸਿੰਘ ਵਾਲਾ, 21 ਜੁਲਾਈ, 2026: ਸੁਨਾਮ ਊਧਮ ਸਿੰਘ ਵਾਲਾ ਵਿੱਚ ਸ਼ਹੀਦ ਊਧਮ ਸਿੰਘ ਦਾ ਮਿਊਜ਼ੀਅਮ ਜਿਹੜਾ 31ਜੁਲਾਈ 2021ਨੂੰ ਬਣਾਇਆ ਗਿਆ ਹੈ ਜਿਸ ਨੂੰ ਬਣੇ ਪੰਜ ਸਾਲ ਹੋਣ ਵਾਲੇ ਹਨ। ਉਸ ਵਿੱਚ ਉਹਨਾਂ ਨਾਲ ਸਬੰਧਤ ਅੱਜ ਤੱਕ ਇੱਕ ਵੀ ਸਮਾਨ ਲਿਆ ਕਿ ਨਹੀ ਰੱਖਿਆ ਗਿਆ। ਮਹਾਨ ਸ਼ਹੀਦ ਦਾ ਸਮਾਨ ਦੇਸ਼ ਵਿਦੇਸ਼ ਵਿੱਚ ਰੁਲ ਰਿਹਾ ਹੈ।

ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੀ ਦੇਹ ਵਾਲਾ ਤਾਬੂਤ ਇੰਗਲੈਂਡ ਤੋ 31ਜੁਲਾਈ 1974 ਵਿਚ ਸੁਨਾਮ ਊਧਮ ਸਿੰਘ ਵਾਲਾ ਲਿਆਂਦਾ ਗਿਆ ਸੀ ਤੇ ਉਹਨਾਂ ਦੇ ਸੰਸਕਾਰ ਤੋਂ ਬਾਅਦ 7 ਅਸਥੀਆਂ ਦੇ ਕਲਸ਼ ਤਿਆਰ ਕੀਤੇ ਗਏ ਸੀ ਉਹਨਾਂ ਵਿਚੋਂ ਦੋ ਕਲਸ਼ ਸ਼ਹੀਦ ਸਬੰਧੀ ਸ਼ਹਿਰ ਵਿਚ ਕੋਈ ਮਿਊਜ਼ੀਅਮ ਨਾ ਹੋਣ ਕਾਰਨ ਉਸ ਵੇਲੇ ਸੁਨਾਮ ਊਧਮ ਸਿੰਘ ਵਾਲਾ ਦੇ ਸਰਕਾਰੀ ਕਾਲਜ ਦੀ ਲਾਇਬਰੇਰੀ ਵਿੱਚ ਰੱਖ ਦਿੱਤੇ ਸੀ। ਪਰ ਹੁਣ ਸੁਨਾਮ ਊਧਮ ਸਿੰਘ ਵਾਲਾ ਵਿੱਚ 31ਜੁਲਾਈ 2021ਨੂੰ ਸ਼ਹੀਦ ਦਾ ਮਿਊਜ਼ੀਅਮ ਬਣ ਚੁੱਕਿਆ ਹੈ। ਜਿਸ ਨੂੰ ਬਣੇ ਪੰਜ ਸਾਲ ਹੋਣ ਵਾਲੇ ਹਨ ਪਰ ਅਜੇ ਤੱਕ ਵੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਕਲਸ਼ ਸਰਕਾਰੀ ਕਾਲਜ ਸੁਨਾਮ ਦੀ ਲਾਇਬਰੇਰੀ ਵਿੱਚ ਰੁਲ ਰਹੇ ਹਨ ਉਨ੍ਹਾਂ ਨੂੰ ਮਿਊਜ਼ੀਅਮ ਵਿੱਚ ਲਿਆ ਕੇ ਨਹੀ ਰੱਖਿਆ ਗਿਆ।

ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਜਨਰਲ ਸਕੱਤਰ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਸਿਰਫ਼ 31 ਜੁਲਾਈ ਨੂੰ ਸ਼ਹੀਦ ਦੇ ਸ਼ਹੀਦੀ ਦਿਹਾੜੇ ਤੇ ਇੱਕ ਦਿਨ ਵਾਸਤੇ ਕਾਲਜ ਵਾਲਿਆ ਤੋਂ ਇੱਕ ਕਲਸ਼ ਸਵੇਰੇ ਉਧਾਰਾ ਲਿਆ ਕਿ ਮਿਊਜ਼ੀਅਮ ਵਿੱਚ ਰੱਖ ਦਿੱਤਾ ਜਾਂਦਾ ਹੈ ਅਤੇ ਸ਼ਾਮ ਨੂੰ ਕਾਲਜ ਨੂੰ ਵਾਪਿਸ ਕਰ ਦਿੱਤਾ ਜਾਂਦਾ ਹੈ।

ਮੰਚ ਦੇ ਮੀਤ ਪ੍ਰਧਾਨ ਜੁਝਾਰ ਲੌਂਗੋਵਾਲ ਤੇ ਵਿੱਤ ਸਕੱਤਰ ਲਾਭ ਛਾਜਲਾ, ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਇਹ ਸ਼ਹੀਦ ਦਾ ਅਪਮਾਨ ਹੈ ਕਿ ਇੰਗਲੈਂਡ ਤੋਂ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਆਉਣ ਤੋਂ 52 ਸਾਲ ਬਾਅਦ ਵੀ ਸਰਕਾਰਾਂ ਵੱਲੋਂ ਇਹਨਾਂ ਨੂੰ ਸੰਭਾਲਿਆ ਨਹੀਂ ਜਾ ਰਿਹਾ।

ਮੰਚ ਦੇ ਆਗੂਆਂ ਸੁਰਿੰਦਰ ਉਪਲੀ ਸੰਗਰੂਰ, ਚਮਕੌਰ ਮਹੀਲਾ, ਗੁਰਦੀਪ ਲਹਿਰਾ,ਡਾ ਦਰਸ਼ਨ ਖੇੜੀ ਲੁਧਿਆਣਾ, ਡਾਕਟਰ ਹਰਭਗਵਾਨ ਬਰਨਾਲਾ, ਵਕੀਲ ਰਾਜੀਵ ਲੋਹਟਬੱਦੀ ਪਟਿਆਲਾ, ਹਰਗੋਬਿੰਦ ਸ਼ੇਰਪੁਰ, ਜਗਦੇਵ ਸ਼ਰਮਾਂ, ਦਰਸ਼ਨ ਸਿੰਘ ਸੁਨਾਮ, ਤਾਰਾ ਸਿੰਘ,ਭੀਮ ਛਾਜਲੀ, ਸੁਖਜਿੰਦਰ ਸਿੰਘ, ਰਾਮਪਾਲ ਸ਼ਰਮਾ, ਪਵਨ ਸ਼ਰਮਾ ਸੁਨਾਮ, ਪ੍ਰੋਫੈਸਰ ਨਿਰਭੈ ਸਿੰਘ ਸੰਗਰੂਰ, ਪ੍ਰੇਮ ਸਰੂਪ ਛਾਜਲੀ, ਗੁਰਚਰਨ ਖੋਖਰ, ਹਰਭਗਵਾਨ ਗੁਰਨੇ ਲਹਿਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਦੇ ਸ਼ਹੀਦੀ ਦਿਹਾੜੇ 31ਜੁਲਾਈ 2026ਤੋ ਪਹਿਲਾਂ ਸ਼ਹੀਦ ਦੀਆਂ ਅਸਥੀਆਂ ਦੇ ਦੋਵੇਂ ਕਲਸ਼ ਨੂੰ ਸੁਨਾਮ ਊਧਮ ਸਿੰਘ ਵਾਲਾ ਵਿਖੇ ਬਣੇ ਮਿਊਜ਼ੀਅਮ ਵਿੱਚ ਪੱਕੇ ਤੋਰ ਤੇ ਰੱਖਿਆ ਜਾਵੇ ਅਤੇ ਇਹ ਇੱਕ ਦਿਨ ਦਾ ਉਧਾਰ ਬੰਦ ਕੀਤਾ ਜਾਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।