ਜ਼ਿਲ੍ਹਾ ਸਿੱਖਿਆ ਅਫਸਰ ਦੀਆਂ ਰੋਜ਼ਾਨਾ ਦੀਆਂ ਮੀਟਿੰਗਾਂ ਤੋਂ ਸਕੂਲ ਮੁਖੀ ਹੋਏ ਪ੍ਰੇਸ਼ਾਨ – DTF

Top Trending News ਪੰਜਾਬ
  • ਜ਼ਿਲ੍ਹਾ ਸਿੱਖਿਆ ਅਫਸਰ ਦੀਆਂ ਰੋਜ਼ਾਨਾ ਦੀਆਂ ਮੀਟਿੰਗਾਂ ਤੋਂ ਸਕੂਲ ਮੁਖੀ ਹੋਏ ਪ੍ਰੇਸ਼ਾਨ – DTF
  • ਸਕੂਲ ਮੁਖੀ ਤੇ ਅਧਿਆਪਕ ਜ਼ਿਲ੍ਹਾ ਸਿੱਖਿਆ ਅਫਸਰ ਦੇ ਰਵਈਏ ਤੋਂ ਬੇਹੱਦ ਨਰਾਜ਼

ਦਲਜੀਤ ਕੌਰ

ਸੰਗਰੂਰ, 21 ਜੁਲਾਈ, 2026: ਮੁੱਖ ਮੰਤਰੀ ਤੇ ਜੱਦੀ ਜ਼ਿਲਾ ਸੰਗਰੂਰ ਅਕਸਰ ਹੀ ਚਰਚਾਵਾਂ ਦੇ ਵਿੱਚ ਰਹਿੰਦਾ ਹੈ। ਇਥੋਂ ਦੇ ਜਿਲ੍ਹਾ ਸਿੱਖਿਆ ਅਫਸਰ ਜਿੰਨਾਂ ਦੇ ਸਖ਼ਤ ਰਵਈਏ ਕਰਕੇ ਸਮੁੱਚੇ ਜ਼ਿਲ੍ਹੇ ਵਿੱਚ ਅਧਿਆਪਕਾਂ ਵਿੱਚ ਹਮੇਸ਼ਾ ਡਰ ਬਣਿਆ ਰਹਿੰਦਾ ਹੈ। ਕੁਝ ਸਕੂਲ ਮੁਖੀਆਂ ਦੇ ਦੱਸਣ ਅਨੁਸਾਰ ਜ਼ਿਲਾ ਸਿੱਖਿਆ ਅਫਸਰ ਸੰਗਰੂਰ ਵੱਲੋਂ ਜੁਲਾਈ ਦਾ ਅੱਧਾ ਮਹੀਨਾ ਲੰਘਣ ਦੇ ਬਾਵਜੂਦ ਵੀ ਸਕੂਲ ਮੁਖੀਆਂ ਨੂੰ ਦਾਖ਼ਲਾ ਮੁਹਿੰਮ ਤੇਜ਼ ਕਰਨ ਅਤੇ ਦਾਖਲਿਆਂ ਵਿੱਚ ਵਾਧਾ ਕਰਨ ਲਈ ਦਬਾਅ ਬਣਾ ਰਹੀ ਹੈ। ਇਸਦੇ ਨਾਲ ਹੀ ਮਹੀਨਾਵਰ ਮੀਟਿੰਗ ਦੇ ਬਹਾਨੇ ਸਕੂਲ ਮੁਖੀਆਂ ਦੇ ਬਹੁਤ ਹੀ ਸਖਤ ਤੇ ਰੁੱਖਾ ਵਿਵਹਾਰ ਕੀਤਾ ਜਾਂਦਾ ਹੈ।

ਪੀੜਤ ਅਧਿਆਪਕ ਜ਼ਿਲਾ ਸਿੱਖਿਆ ਅਫਸਰ ਦੇ ਇਸ ਰਵਈਏ ਤੋਂ ਬੇਹੱਦ ਨਰਾਜ਼ ਹਨ। ਸਕੂਲ ਮੁਖੀਆਂ ਦੇ ਦੱਸਣ ਦੇ ਅਨੁਸਾਰ ਅਜੇ 17 ਜੁਲਾਈ 2026 ਨੂੰ ਵੀ ਜਿਲਾ ਸਿੱਖਿਆ ਅਫ਼ਸਰ ਦੀ ਮੀਟਿੰਗ ਹੋਈ ਸੀ, ਕੱਲ ਫੇਰ 21 ਤਰੀਕ ਨੂੰ ਲਹਿਰਾ ਮੂਨਕ ਬਲਾਕ ਦੀ ਸਕੂਲ ਮੁਖੀਆਂ ਦੀ ਮੀਟਿੰਗ ਨੀਲ ਕੋਠੀ ਸੰਗਰੂਰ ਵਿਖੇ ਰੱਖੀ ਗਈ ਹੈ। ਪੀੜਤਾਂ ਅਧਿਆਪਕਾਂ ਦਾ ਦੋਸ਼ ਹੈ ਇੱਕ ਤਾਂ ਪਹਿਲਾਂ ਹੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਚੱਲ ਰਹੀ ਹੈ ਕਿਉਂਕਿ ਹਰੇਕ ਸਕੂਲ ਵਿੱਚੋਂ ਲਗਭਗ ਤਿੰਨ ਤੋਂ ਚਾਰ ਅਧਿਆਪਕ ਐਸਆਈਆਰ ਵਿੱਚ ਉਲਝੇ ਹੋਏ ਹਨ ਉਪਰੋਂ ਸਕੂਲ ਮੁਖੀਆਂ ਨੂੰ ਵੀ ਮੀਟਿੰਗ ਦੇ ਬਹਾਨੇ ਲਗਭਗ 60-60 ਕਿਲੋਮੀਟਰ ਦੂਰ ਬੁਲਾ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ।

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਜ਼ਿਲਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਿਸ਼ਿਸ਼ਟ , ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਕੂਲ ਮੁਖੀਆਂ ਨਾਲ ਵਿਵਹਾਰ ਕਰਨਾ ਤੇ ਉਨ੍ਹਾਂ ਤੇ ਬੇਲੋੜਾ ਦਬਾਅ ਪਾਉਣਾ ਗ਼ਲਤ ਹੈ। ਉਨਾਂ ਕਿਹਾ ਕਿ ਮੀਟਿੰਗ ਆਨਲਾਈਨ ਵੀ ਕੀਤੀ ਜਾ ਸਕਦੀ ਹੈ ਜਾਂ ਕੋਈ ਵਟਸਐਪ ਸੁਨੇਹੇ ਵੀ ਭੇਜੇ ਜਾ ਸਕਦੇ ਹਨ। ਜਿਸ ਨਾਲ ਅਨੇਕਾਂ ਅਧਿਆਪਕਾਂ ਦੀ ਖੱਜਲ ਖਵਾਰੀ ਬਚ ਸਕਦੀ ਹੈ ਤੇ ਪਿੱਛੋਂ ਜੋ ਸਕੂਲ ਪਹਿਲਾਂ ਦੀ ਕਮੀ ਨਾਲ ਜੂਝ ਰਹੇ ਹਨ ਉਨਾਂ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਖਰਾਬ ਹੋਣ ਤੋਂ ਵੀ ਬਚ ਸਕਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।