ਮੋਹਾਲੀ ਪ੍ਰੈਸ ਕਲੱਬ ਦੀ ਨਵੀਂ ਚੁਣੀ ਟੀਮ ਦਾ 27ਵਾਂ ਤਾਜਪੋਸ਼ੀ ਸਮਾਗਮ ਸੰਪੰਨ

Top Trending News ਪੰਜਾਬ
  • ਮੋਹਾਲੀ ਪ੍ਰੈਸ ਕਲੱਬ ਦੀ ਨਵੀਂ ਚੁਣੀ ਟੀਮ ਦਾ 27ਵਾਂ ਤਾਜਪੋਸ਼ੀ ਸਮਾਗਮ ਸੰਪੰਨ
  • ਦੱਬੇ-ਕੁਚਲੇ ਲੋਕਾਂ ਦੀ ਅਵਾਜ਼ ਬੁਲੰਦ ਕਰਨ ਵਿਚ ਪ੍ਰੈਸ ਦੀ ਅਹਿਮ ਭੂਮਿਕਾ: ਚੇਅਰਮੈਨ ਰਣਜੀਤ ਪਾਲ ਸਿੰਘ

ਮੋਹਾਲੀ, 24 ਜੁਲਾਈ (ਦੇਸ਼ ਕਲਿੱਕ ਬਿਊਰੋ): ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਸ. ਰਣਜੀਤਪਾਲ ਸਿੰਘ ਨੇ ਅੱਜ ਮੋਹਾਲੀ ਪ੍ਰੈਸ ਕਲੱਬ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਮੋਹਾਲੀ ਪ੍ਰੈਸ ਕਲੱਬ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ।

ਅੱਜ ਇਥੇ ਸੈਕਟਰ-71 ਦੇ ਪ੍ਰਾਚੀਨ ਕਲਾ ਕੇਂਦਰ ਵਿਖੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਕਰਵਾਏ 27ਵੇਂ ‘ਤਾਜ਼ਪੋਸ਼ੀ ਸਮਾਗਮ’ ਵਿਚ ਮੁੱਖ ਮਹਿਮਾਨ, ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਸ. ਰਣਜੀਤਪਾਲ ਸਿੰਘ ਨੇ ਕਿਹਾ ਕਿ ਪ੍ਰੈੱਸ ਸਰਕਾਰ ਦਾ ਚੌਥਾ ਥੰਮ੍ਹ ਹੈ ਅਤੇ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬੁਲੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸਮਾਜ ਵਿੱਚ ਜੋ ਵੀ ਵਾਪਰਦਾ ਹੈ, ਮੀਡੀਆ ਹੀ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਉਂਦਾ ਹੈ, ਇਸ ਲਈ ਮੀਡੀਆ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਇਸ ਲਈ ਲੋਕਾਂ ਦੀ ਪਹੁੰਚ ਲਈ ਮੋਹਾਲੀ ਵਿਚ ਪ੍ਰੈਸ ਕਲੱਬ ਲਈ ਥਾਂ ਹੋਣਾ ਅਤਿ ਜ਼ਰੂਰੀ ਹੈ। ਉਹਨਾਂ ਕਿਹਾ ਕਿ ਉਹ ਸਰਕਾਰ ਤੱਕ ਕਲੱਬ ਦੀ ਅਵਾਜ਼ ਪਹੁੰਚਾਉਣਗੇ। ਉਹਨਾਂ ਕਿਹਾ ਕਿ ਮੀਡੀਆ ਦਾ ਸਾਡੇ ਸਮਾਜ ਵਿਚ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਸ਼ਹਿਰ ਅਤੇ ਦੁਨੀਆ ਦੀ ਹਰ ਖਬਰ ਮੀਡੀਆ ਰਾਹੀਂ ਹੀ ਪਤਾ ਲੱਗਦੀ ਹੈ।

ਇਸ ਦੌਰਾਨ ਉਹਨਾਂ ਸਮੂਹ ਟੀਮ ਨੂੰ ਤਾਜਪੋਸ਼ੀ ਸਮਾਗਮ ਦੀ ਵਧਾਈ ਦਿੱਤੀ ਅਤੇ ਕਲੱਬ ਨੂੰ ਹਰ ਸੰਭਵ ਮੱਦਦ ਦੇਣ ਦੀ ਵੀ ਗੱਲ ਕਹੀ। ਇਸ ਮੌਕੇ ਡੀਪੀਆਰਓ ਮੋਹਾਲੀ ਸ. ਰਵੀਇੰਦਰ ਸਿੰਘ ਮੱਕੜ ਅਤੇ ਨਗਰ ਨਿਗਮ ਦੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਵੀ ਹਾਜ਼ਰ ਸਨ। ਇਸ ਦੌਰਾਨ ਸਮੂਹ ਮਹਿਮਾਨਾਂ ਵਲੋਂ ਗਵਰਨਿੰਗ ਬਾਡੀ ਦੀ ਮੌਜੂਦਗੀ ਵਿਚ ਕਲੱਬ ਦਾ ਸੋਵੀਨਾਰ ਵੀ ਰਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਸਮੂਹ ਮਹਿਮਾਨਾਂ ਦਾ ਬੁੱਕੇ ਅਤੇ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ। ਇਸ ਦੌਰਾਨ ਸਟੇਜ਼ ਸਕੱਤਰ ਦੀ ਭੂਮਿਕਾ ਹਰਿੰਦਰ ਸਿੰਘ ਹਰ ਨੇ ਬਾਖੂਬੀ ਨਿਭਾਈ।

ਇਸ ਦੌਰਾਨ ਕਲੱਬ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਚੇਅਰਮੈਨ ਰਣਜੀਤਪਾਲ ਸਿੰਘ, ਡੀਪੀਆਰਓ ਰਵੀਇੰਦਰ ਸਿੰਘ ਮੱਕੜ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਸਾਹਿਤਕਾਰ ਡਾ. ਸਵੈਰਾਜ ਸਿੰਘ ਸੰਧੂ ਅਤੇ ਫਿਲਮੀ ਕਲਾਕਾਰ ਬਨਿੰਦਰਜੀਤ ਸਿੰਘ ਬੰਨੀ ਦਾ ਤਾਜਪੋਸ਼ੀ ਸਮਾਗਮ ਵਿਚ ਪਹੁੰਚਣ ਉਤੇ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਇਸ ਸਮਾਗਮ ਵਿਚ ਹਾਜ਼ਰੀ ਭਰੀ ਹੈ। ਉਹਨਾਂ ਕਿਹਾ ਕਿ ਮੋਹਾਲੀ ਸ਼ਹਿਰ ਦੁਨੀਆ ਭਰ ਦੇ ਨਕਸ਼ੇ ਉਤੇ ਆ ਚੁੱਕਿਆ ਹੈ ਪਰ ਇਥੇ ਪ੍ਰੈਸ ਕਲੱਬ ਲਈ ਇਮਾਰਤ ਨਾ ਹੋਣਾ ਬੜੇ ਹੀ ਅਫਸੋਸ ਦੀ ਗੱਲ ਹੈ। ਉਹਨਾਂ ਕਿਹਾ ਕਿ ਕਲੱਬ ਪਿਛਲੇ ਕਰੀਬ 27 ਸਾਲਾਂ ਤੋਂ ਆਪਣੇ ਸੀਮਤ ਸਾਧਨਾਂ ਨਾਲ ਹੀ ਬਿਨਾਂ ਕਿਸੇ ਸਰਕਾਰੀ ਮੱਦਦ ਦੇ, ਕਿਰਾਏ ਦੀ ਕੋਠੀ ਵਿਚ ਚਲਾਇਆ ਜਾ ਰਿਹਾ ਹੈ।

ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੀ ਨਵੀਂ ਚੁਣੀ ਗਵਰਨਿੰਗ ਬਾਡੀ ਟੀਮ ਨੂੰ ਸਮੂਹ ਮਹਿਮਾਨਾਂ ਨੇ ਗੁਰਮੀਤ ਸਿੰਘ ਸ਼ਾਹੀ ਪ੍ਰਧਾਨ, ਸੁਖਦੇਵ ਸਿੰਘ ਪਟਵਾਰੀ ਜਨਰਲ ਸਕੱਤਰ, ਮਨਜੀਤ ਸਿੰਘ ਚਾਨਾ ਸੀਨੀਅਰ ਮੀਤ ਪ੍ਰਧਾਨ, ਨੀਲਮ ਠਾਕੁਰ ਤੇ ਵਿਜੇ ਪਾਲ ਮੀਤ ਪ੍ਰਧਾਨ, ਰਾਜੀਵ ਤਨੇਜਾ ਖ਼ਜ਼ਾਨਚੀ, ਵਿਜੇ ਕੁਮਾਰ ਜਥੇਬੰਦਕ ਸਕੱਤਰ, ਡਾ. ਰਵਿੰਦਰ ਕੌਰ ਤੇ ਸੰਦੀਪ ਬਿੰਦਰਾ ਜੁਆਇੰਟ ਸਕੱਤਰ ਸ਼ਾਮਲ ਸਨ, ਜਿਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ਤੇ ਵਧਾਈ ਦਿੱਤੀ ਗਈ।

ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਅਕਵਿੰਦਰ ਸਿੰਘ ਗੋਸਲ, ਤਰਲੋਚਨ ਸਿੰਘ ਮਟੌਰ, ਆਰ.ਪੀ. ਕੰਬੋਜ, ਖੁਸ਼ਬੀਰ ਕੌਰ ਤੋਂ ਇਲਾਵਾ ਨਾਹਰ ਸਿੰਘ ਧਾਲੀਵਾਲ, ਅਰੁਣ ਨਾਭਾ, ਕੁਲਬੀਰ ਸਿੰਘ ਸੈਣੀ, ਹਰਦੀਪ ਕੌਰ ਵਿਰਕ, ਗੁਰਪ੍ਰੀਤ ਕੌਰ ਭੁੱਲਰ, ਹਰਬੰਸ ਸਿੰਘ ਬਾਗੜੀ, ਅਜਾਇਬ ਸਿੰਘ ਔਜਲਾ, ਬਲਜੀਤ ਮਰਵਾਹਾ, ਕੁਲਵਿੰਦਰ ਸਿੰਘ ਬਾਵਾ, ਹਰਿੰਦਰ ਪਾਲ ਸਿੰਘ ਹੈਰੀ, ਮੰਗਤ ਸਿੰਘ ਸੈਦਪੁਰ, ਚਰਨ ਸਿੰਘ ਮੈਣਮਾਜਰੀ, ਧਰਮ ਸਿੰਘ, ਸੁਖਵਿੰਦਰ ਸਿੰਘ, ਸੁਸ਼ੀਲ ਗਰਚਾ, ਸਰੋਜ ਕੁਮਾਰੀ ਵਰਮਾ, ਸਨਾ ਮਹਿੰਦੀ, ਅਮਰਪਾਲ ਸਿੰਘ ਨੂਰਪੁਰੀ, ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ ਸੋਢੀ, ਰਜੀਵ ਕੁਮਾਰ, ਅਮਨਦੀਪ ਗਿੱਲ, ਦਵਿੰਦਰ ਸਿੰਘ ਏਆਈਆਰ, ਰਾਜੀਵ ਸਚਦੇਵਾ, ਉਜਲ ਸਿੰਘ, ਮਾਇਆ ਰਾਮ, ਹਰਮਿੰਦਰ ਸਿੰਘ ਨਾਗਪਾਲ, ਤਰਲੋਚਨ ਸਿੰਘ, ਰਾਜੀਵ ਵਸ਼ਿਸ਼ਟ, ਗੁਰਨਾਮ ਸਾਗਰ, ਕੁਲਵੰਤ ਸਿੰਘ ਕੋਟਲੀ, ਜਸਵਿੰਦਰ ਰੂਪਾਲ, ਧਰਮਿੰਦਰ ਸਿੰਗਲਾ, ਰਿਤਿਸ਼ ਕੁਮਾਰ ਨਾਹਰ, ਜਤਿੰਦਰ ਪਾਲ ਸਿੰਘ, ਸੁਭਾਸ਼ ਵਟਸਨ, ਰਮੇਸ਼ ਸਚਦੇਵਾ ਸਮੇਤ ਵੱਡੀ ਗਿਣਤੀ ਪੱਤਰਕਾਰ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।