ਸੀਵਰੇਜ ਬੋਰਡ ਦੇ ਆਊਟ ਸੋਰਸ ਮੁਲਾਜ਼ਮਾਂ ਦੀ ਕਿਰਤ ਮੰਤਰੀ ਅਤੇ ਚੇਅਰਮੈਨ ਡਾ. ਆਹਲੂਵਾਲੀਆ ਨਾਲ ਹੋਈ ਮੀਟਿੰਗ

Top Trending News ਪੰਜਾਬ
  • ਸੀਵਰੇਜ ਬੋਰਡ ਦੇ ਆਊਟ ਸੋਰਸ ਮੁਲਾਜ਼ਮਾਂ ਦੀ ਕਿਰਤ ਮੰਤਰੀ ਅਤੇ ਚੇਅਰਮੈਨ ਡਾ. ਆਹਲੂਵਾਲੀਆ ਨਾਲ ਹੋਈ ਮੀਟਿੰਗ
  • ਸੀਵਰੇਜ ਬੋਰਡ ਦੇ ਮੁਲਾਜਮਾ ਨੂੰ ਕਿਰਤ ਕਾਨੂੰਨ ਅਨੁਸਾਰ ਪੂਰੀਆਂ ਉਜ਼ਰਤਾਂ ਅਤੇ ਬਣਦੇ ਹੋਰ ਸਾਰੇ ਲਾਭ ਮਿਲਣਗੇ :- ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍, 28 ਜੁਲਾਈ (ਦੇਸ਼ ਕਲਿੱਕ ਬਿਊਰੋ) ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ ਤੇ ਲੇਬਰ ਯੂਨੀਅਨ ਰਜਿ,23 ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ,ਗਗਨਦੀਪ ਸਿੰਘ ਸੁਨਾਮ, ਯਾਦਵਿੰਦਰ ਸਿੰਘ ਯਾਦੀ ਅਤੇ ਪਰਦੀਪ ਸਿੰਘ ਭੀਖੀ ਆਦਿ ਆਗੂਆਂ ਵੱਲੋਂ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਨਾਲ ਸਰਕਟ ਹਾਊਸ ਚੰਡੀਗੜ੍ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਹ ਮੀਟਿੰਗ ਖੰਨਾ ਦੇ ਐਸਐਸਪੀ ਡਾ, ਦਰਪਣ ਆਹਲੂਵਾਲੀਆਂ ਦੇ ਯਤਨਾਂ ਸਦਕਾ ਕਰਵਾਈ ਗਈ।

ਜਿਸ ਸੀਵਰੇਜ ਬੋਰਡ ਦੇ ਚੇਅਰਮੈਨ ਡਾ, ਸਨੀ ਆਲੂਵਾਲੀਆ ਵੀ ਹਾਜਰ ਸਨ ,ਮੰਤਰੀ ਸੌਂਦ ਦੇ ਵਲੋਂ ਕਿਰਤ ਸਕੱਤਰ ਮਨਵੇਸ਼ ਸਿੰਘ ਸਿੱਧੂ ਨਾਲ ਫੋਨ ਰਾਹੀਂ ਗੱਲਬਾਤ ਕਰਕੇ ਆਗੂਆਂ ਨਾਲ ਗੱਲਬਾਤ ਕਰਵਾਈ ਗਈ। ਉਨਾਂ ਕਿਹਾ ਪੰਜਾਬ ਸਰਕਾਰ ਵਲੋਂ ਬਣਾਏ ਕਿਰਤ ਕਾਨੂੰਨ ਸੀਵਰੇਜ ਬੋਰਡ ਉਤੇ ਵੀ ਇੰਨਬਿਨ ਲਾਗੂ ਹਨ ਜਿਵੇਂ ਕਿ ਹੋਰ ਵਿਭਾਗਾਂ ਨੂੰ ਦਿੱਤੇ ਜਾ ਰਹੇ ਹਨ ।ਉਨਾਂ ਕਿਹਾ ਕਿਸੇ ਵੀ ਠੇਕੇਦਾਰ ਜਾਂ ਕੰਪਨੀ ਵੱਲੋਂ ਅਉਟਸੋਰਸ ਮੁਲਾਜ਼ਮਾਂ ਨੂੰ ਮਿਨੀਮਮ ਵੇਜਿਜ਼ ਤੋਂ ਘੱਟ ਤਨਖਾਹ ਨਹੀਂ ਦਿੱਤੀ ਜਾ ਸਕਦੀ,ਹਰ ਇਕ ਵਰਕਰ ਨੂੰ ਬੋਨਸ, ਈਪੀਐਫ,ਈ,ਐਸ ਆਈ,ਆਈ, ਹਰ ਇਕ ਵਰਕਰ ਦਾ ਬੀਮਾ,ਵਰਦੀਆਂ, ਅੱਠ ਘੰਟੇ ਡਿਊਟੀ,ਸੇਫਟੀ ਕਿੱਟਾ ,ਸਰਕਾਰੀ ਛੁੱਟੀਆਂ ਇਹ ਸਭ ਇੰਨਾ ਵਰਕਰਾ ਦਾ ਹੱਕ ਹੈ।

ਕਿਰਤ ਮੰਤਰੀ ਵਲੋਂ ਫੌਰੀ ਤੌਰ ਤੇ ਇਕ ਵਿਸ਼ੇਸ਼ ਪੱਤਰ ਸੀਵਰੇਜ ਬੋਰਡ ਉੱਚ ਅਧਿਕਾਰੀਆਂ ਨੂੰ ਜਾਰੀ ਕੀਤਾ ਗਿਆ। ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਜਥੇਬੰਦੀ ਦੇ ਆਗੂਆਂ ਦੀਆਂ ਮੰਗਾਂ ਬਿਲਕੁਲ ਜਾਇਜ ਹਨ ਇਨਾ ਮੰਗਾਂ ਨੂੰ 1 ਅਗਸਤ ਤੱਕ ਲਾਗੂ ਕਰਕੇ ਕਿਰਤ ਮੰਤਰੀ ਨੂੰ ਰਿਪੋਰਟ ਕੀਤੀ ਜਾਵੇ । ਉਨਾਂ ਕਿਹਾ ਪੂਰੀਆ ਤਨਖਾਹਾਂ ਨਾ ਦੇਣ ਵਾਲੇ ਠੇਕੇਦਾਰਾਂ ਵਿਰੁੱਧ ਸਖਤ ਕਾਰਵਾਈ ਕਰਕੇ ਉਨ੍ਹਾਂ ਨੂੰ ਬਲੈਕ ਲਿਸਟ ਕੀਤਾ ਜਾਵੇ। ਜਿਲ੍ਹਾ ਫਿਰੋਜਪੁਰ,ਨਵਾ ਸ਼ਹਿਰ,ਲੁਧਿਆਣਾ ਆਦਿ ਹੋਰ ਕਈ ਜਿਲ੍ਹਿਆਂ ਵਿੱਚ ਠੇਕੇਦਾਰਾਂ ਵੱਲੋਂ ਵਰਕਰਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਵਰਕਰਾ ਦਾ ਬਣਦਾ ਈ ਪੀ,ਐਫ, ਜਮਾਂ ਨਹੀਂ ਕਰਵਾਇਆ ਗਿਆ ਉਨਾਂ ਉਤੇ ਵੀ ਕਿਰਤ ਕਾਨੂੰਨ ਅਨੁਸਾਰ ਸਖਤ ਕਾਰਵਈ ਕੀਤੀ ਜਾਵੇਗੀ।

ਉਨਾਂ ਵਲੋਂ ਸੀਵਰੇਜ ਬੋਰਡ ਦੇ ਇੰਜੀਨੀਅਰ ਅਸ਼ਵਨੀ ਕੁਮਾਰ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ 1 ਮਈ 2026 ਤੋਂ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ 15 ਪ੍ਰਤੀਸਤ ਵਾਧਾ ਲਾਗੂ ਕੀਤਾ ਜਾਵੇ ਅਤੇ ਪਿਛਲਾ ਬਣਦਾ ਏਰੀਅਰ ਵੀ ਜੁਲਾਈ ਮਹੀਨੇ ਦੀਆਂ ਤਨਖਾਹਾਂ ਨਾਲ ਦਿੱਤਾ ਜਾਵੇ ਇਨਾ ਮੰਗਾਂ ਤੇ ਸਹਮਤੀ ਬਣਨ ਤੋਂ ਬਾਅਦ ਜਥੇਬੰਦੀ ਵੱਲੋਂ 2 ਅਗਸਤ ਨੂੰ ਖੰਨਾ ਸ਼ਹਿਰ ਵਿਖੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਘਰ ਅੱਗੇ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਮੌਕੇ ਕਿਰਤ ਮੰਤਰੀ ਦੇ ਨਿੱਜੀ ਸਹਾਇਕ ਜਗਵੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।