ਭਾਰੀ ਮੀਂਹ ਦਾ ਕਹਿਰ! ਸਕੂਲ ਹੋਏ ਬੰਦ, ਆਨਲਾਈਨ ਪੜ੍ਹਾਈ ਦੇ ਹੁਕਮ

Top Trending News ਰਾਸ਼ਟਰੀ

ਭਾਰੀ ਮੀਂਹ ਦਾ ਕਹਿਰ! ਸਕੂਲ ਹੋਏ ਬੰਦ, ਆਨਲਾਈਨ ਪੜ੍ਹਾਈ ਦੇ ਹੁਕਮ

ਗੁਰੂਗ੍ਰਾਮ, 25 ਅਗਸਤ 2026

ਮੌਸਮ ਦੇ ਮੌਜੂਦਾ ਹਾਲਾਤ ਅਤੇ ਮੀਂਹ ਕਾਰਨ ਸੜਕਾਂ ’ਤੇ ਜਲ-ਭਰਾਅ ਦੀ ਸੰਭਾਵਨਾ ਨੂੰ ਦੇਖਦਿਆਂ ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ, 25 ਅਗਸਤ ਨੂੰ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਪੜ੍ਹਾਈ ਆਨਲਾਈਨ ਕਰਵਾਉਣ ਦੀ ਹਦਾਇਤ ਕੀਤੀ ਹੈ।

ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਵੱਲੋਂ ਜਾਰੀ ਸੋਧੇ ਹੋਏ ਹੁਕਮਾਂ ਅਨੁਸਾਰ ਇਹ ਫ਼ੈਸਲਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਪ੍ਰਸ਼ਾਸਨ ਮੁਤਾਬਕ ਜਲ-ਭਰਾਅ ਕਾਰਨ ਆਵਾਜਾਈ ਵਿੱਚ ਰੁਕਾਵਟ ਅਤੇ ਸੜਕਾਂ ’ਤੇ ਭੀੜ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਇਹ ਹਦਾਇਤ ਗੁਰੂਗ੍ਰਾਮ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਵਿਦਿਅਕ ਅਦਾਰਿਆਂ ’ਤੇ ਲਾਗੂ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡੀਡੀਐੱਮਏ ਚੇਅਰਪਰਸਨ ਵੱਲੋਂ 24 ਅਗਸਤ ਨੂੰ ਜਾਰੀ ਕੀਤੇ ਸੋਧੇ ਹੁਕਮਾਂ ਨੇ ਇਸੇ ਦਿਨ ਜਾਰੀ ਪਹਿਲੀ ਸਲਾਹ ਵਿੱਚ ਅੰਸ਼ਕ ਤਬਦੀਲੀ ਕੀਤੀ ਹੈ।

ਇਸ ਤੋਂ ਇਲਾਵਾ ਕਾਰਪੋਰੇਟ ਅਤੇ ਨਿੱਜੀ ਦਫ਼ਤਰਾਂ ਦੇ ਮੁਲਾਜ਼ਮਾਂ ਲਈ ਘਰੋਂ ਕੰਮ ਕਰਨ ਸਬੰਧੀ ਪਹਿਲਾਂ ਜਾਰੀ ਹਦਾਇਤਾਂ ਵੀ ਜਾਰੀ ਰਹਿਣਗੀਆਂ। ਪ੍ਰਸ਼ਾਸਨ ਨੇ ਸਾਰੇ ਸਬੰਧਤ ਅਦਾਰਿਆਂ ਨੂੰ ਮੌਸਮ ਦੇ ਮੱਦੇਨਜ਼ਰ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।