ਵੱਡੀ ਖ਼ਬਰ: ਨੇਪਾਲ ’ਚ ਭਿਆਨਕ ਹੜ੍ਹ ਨਾਲ ਮੌਤਾਂ ਦੀ ਗਿਣਤੀ 538 ਹੋਈ, 320 ਭਾਰਤੀ ਅਜੇ ਵੀ ਲਾਪਤਾ

Top Trending News ਕੌਮਾਂਤਰੀ

ਵੱਡੀ ਖ਼ਬਰ: ਨੇਪਾਲ ’ਚ ਭਿਆਨਕ ਹੜ੍ਹ ਨਾਲ ਮੌਤਾਂ ਦੀ ਗਿਣਤੀ 538 ਹੋਈ, 320 ਭਾਰਤੀ ਅਜੇ ਵੀ ਲਾਪਤਾ

ਕਾਠਮੰਡੂ 29 ਅਗਸਤ 2026

ਨੇਪਾਲ ਵਿੱਚ ਅਚਾਨਕ ਆਏ ਭਿਆਨਕ ਹੜ੍ਹ ਨੇ ਵੱਡੀ ਤਬਾਹੀ ਮਚਾਈ ਹੈ। ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 538 ਹੋ ਗਈ ਹੈ। ਇਸ ਦੌਰਾਨ ਤਿੱਬਤ ਸਰਹੱਦ ਨੇੜੇ ਸਥਿਤ ਇੱਕ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਮੁੜ ਹੜ੍ਹ ਆਉਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਬਚਾਅ ਅਤੇ ਭਾਲ ਮੁਹਿੰਮ ਬੜੀ ਸਾਵਧਾਨੀ ਨਾਲ ਚਲਾਈ ਜਾ ਰਹੀ ਹੈ।

ਨੇਪਾਲ ਪੁਲਿਸ ਅਨੁਸਾਰ ਹੁਣ ਤੱਕ ਦੇਸ਼ ਦੇ ਅੱਠ ਜ਼ਿਲ੍ਹਿਆਂ ਵਿੱਚੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਹੜ੍ਹ ਨਾਲ ਕਈ ਇਲਾਕਿਆਂ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਲਾਪਤਾ ਹੋਣ ਦੀਆਂ ਸੂਚਨਾਵਾਂ ਮਿਲੀਆਂ ਹਨ।

ਭਾਰਤ ਦੇ ਵਿਦੇਸ਼ ਮੰਤਰਾਲੇ ਅਨੁਸਾਰ ਇਸ ਕੁਦਰਤੀ ਆਫ਼ਤ ਦੌਰਾਨ 320 ਭਾਰਤੀ ਨਾਗਰਿਕ ਅਜੇ ਵੀ ਲਾਪਤਾ ਹਨ। ਉਨ੍ਹਾਂ ਦੀ ਭਾਲ ਲਈ ਬਚਾਅ ਦਸਤੇ ਲਗਾਤਾਰ ਕਾਰਜਸ਼ੀਲ ਹਨ। ਅਧਿਕਾਰੀਆਂ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੰਭਾਵਿਤ ਮੁੜ ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ।